ਏਸ਼ੀਆ ਜੂਨੀਅਰ ਮਹਿਲਾ ਹਾਕੀ ਕੱਪ: ਭਾਰਤੀ ਕੁੜੀਆਂ ਨੇ 12 ਸਾਲ ਬਾਅਦ ਰਚਿਆ ਇਤਿਹਾਸ
ਜੂਨੀਅਰ ਹਾਕੀ ਵਿਸ਼ਵ ਕੱਪ ਵਿਚ ਥਾਂ ਵੀ ਕਰ ਲਈ ਪੱਕੀ ਪਰਮੇਸ਼ਰ ਸਿੰਘ ਬੇਰ ਕਲਾਂ ਸਪੋਰਟਸ ਪਰਲਜ਼, 11 ਜੂਨ 2023: ਏਸ਼ੀਆ ਜੂਨੀਅਰ ਮਹਿਲਾ ਹਾਕੀ ਕੱਪ (hockey junior asia cup) ਜਿੱਤ ਕੇ ਭਾਰਤੀ ਕੁੜੀਆਂ ਦੀ ਹਾਕੀ ਟੀਮ …
ਜੂਨੀਅਰ ਹਾਕੀ ਵਿਸ਼ਵ ਕੱਪ ਵਿਚ ਥਾਂ ਵੀ ਕਰ ਲਈ ਪੱਕੀ ਪਰਮੇਸ਼ਰ ਸਿੰਘ ਬੇਰ ਕਲਾਂ ਸਪੋਰਟਸ ਪਰਲਜ਼, 11 ਜੂਨ 2023: ਏਸ਼ੀਆ ਜੂਨੀਅਰ ਮਹਿਲਾ ਹਾਕੀ ਕੱਪ (hockey junior asia cup) ਜਿੱਤ ਕੇ ਭਾਰਤੀ ਕੁੜੀਆਂ ਦੀ ਹਾਕੀ ਟੀਮ …
ਸਪੋਰਟਸ ਪਰਲਜ਼, 4 ਮਈ 2023: ਫੀਫਾ ਵਿਸ਼ਵ ਦਰਜਾਬੰਦੀ-2023 ਦੀ ਸੂਚੀ ਵਿਚ ਕਈ ਹੈਰਾਨੀਜਨਕ ਤੇ ਦਿਲਚਸਪ ਤੱਥ ਸ਼ਾਮਿਲ ਹਨ। ਇਸ ਸੂਚੀ ਮੁਤਾਬਕ ਦੁਨੀਆਂ ਦੀਆਂ ਚੋਟੀ ਦੀਆਂ ਫੌਜੀ ਅਤੇ ਆਰਥਿਕ ਸ਼ਕਤੀਆਂ ਦੇ ਮਰਦ ਆਪਣੇ ਬੇਹੱਦ ਗਰੀਬ ਗੁਆਂਢੀ ਮੁਲਕਾਂ ਤੋਂ ਕਾਫੀ ਪਿੱਛੇ ਹਨ। ਦੂਜਾ ਅਹਿਮ ਤੱਥ ਇਹ ਹੈ ਕਿ ਪਿਛਲੀ ਇਕ ਸਦੀ ਤੋਂ ਬ੍ਰਾਜ਼ੀਲ ਅਤੇ ਅਰਜਨਟੀਨਾ ਫੁੱਟਬਾਲ ਦੀਆਂ ਦੋ ਮਹਾਂਸ਼ਕਤੀਆਂ ਹਨ। ਪਰ ਬ੍ਰਾਜ਼ੀਲ ਅਤੇ ਅਰਜਨਟੀਨਾ ਦੀਆਂ ਔਰਤਾਂ ਇਸ ਖੇਡ ਵਿਚ ਬਾਕੀ ਦੁਨੀਆਂ ਦੀਆਂ ਔਰਤਾਂ ਤੋਂ ਬਹੁਤ ਪਿੱਛੇ ਹਨ। ਅਮਰੀਕਾ ਦੀਆਂ ਔਰਤਾਂ ਪਿਛਲੇ 30 ਸਾਲ ਤੋਂ ਫੁੱਟਬਾਲ ਵਿਚ ਚੋਟੀ ‘ਤੇ ਕਾਬਜ਼ ਹਨ। ਬਾਕੀ ਮੁਲਕਾਂ ਦੀਆਂ ਔਰਤਾਂ ਵੀ ਆਪੋ ਆਪਣੇ ਮੁਲਕਾਂ ਦੇ ਮਰਦਾਂ ਨਾਲ਼ੋਂ ਬਿਹਤਰ ਸਥਾਨ ਉਤੇ ਕਾਬਜ਼ ਹਨ।
ਫੀਫਾ ਵਿਸ਼ਵ ਦਰਜਾਬੰਦੀ-2023 ਦੀ ਤਾਜਾ ਸੂਚੀ ਮੁਤਾਬਕ ਔਰਤਾਂ ਦੀਆਂ ਫੁੱਟਬਾਲ ਟੀਮਾਂ ਵਿਚੋਂ ਦੁਨੀਆਂ ਦੀ ਮਹਾਂਸ਼ਕਤੀ ਅਮਰੀਕਾ ਹਾਲੇ ਵੀ 2091.38 ਅੰਕਾਂ ਨਾਲ਼ ਚੋਟੀ ’ਤੇ ਬਰਕਰਾਰ ਹੈ। ਜਰਮਨੀ ਦੀ ਟੀਮ 2068.12 ਅੰਕਾਂ ਨਾਲ਼ ਦੂਜੇ ਅਤੇ ਸਵੀਡਨ 2064.67 ਅੰਕਾਂ ਨਾਲ਼ ਤੀਜੇ ਸਥਾਨ ’ਤੇ ਹੈ। ਫੀਫਾ ਵੂਮੈਨ ਵਿਸ਼ਵ ਕੱਪ-2023 ਦੇ ਸਾਂਝੇ ਮੇਜ਼ਬਾਨਾਂ ਵਿਚੋਂ ਆਸਟ੍ਰੇਲੀਆ ਦੀ ਟੀਮ 1917.91 ਅੰਕਾਂ ਨਾਲ਼ ਸੂਚੀ ਵਿਚ 10ਵੇਂ ਸਥਾਨ ’ਤੇ ਪਹੁੰਚ ਗਈ ਹੈ ਜਦਕਿ ਉਸ ਦਾ ਗੁਆਂਢੀ ਅਤੇ ਸਹਿ ਮੇਜ਼ਬਾਨ ਨਿਊਜ਼ੀਲੈਂਡ ਦੀ ਟੀਮ 1706.96 ਅੰਕਾਂ ਨਾਲ਼ 25ਵੇਂ ਸਥਾਨ ਉਤੇ ਹੈ।
IPL 2023 ਵਾਸਤੇ ਖਿਡਾਰੀਆਂ ਦੀ ਮਿੰਨੀ ਨਿਲਾਮੀ ਬੀਤੇ ਦਿਨ ਕੋਚੀ ਵਿੱਚ ਹੋਈ ਜਿਥੇ 10 ਟੀਮਾਂ ਦੇ ਪ੍ਰਬੰਧਕਾਂ ਨੇ ਆਪੋ-ਆਪਣੀਆਂ ਟੀਮਾਂ ਲਈ ਕੁੱਲ 80 ਖਿਡਾਰੀ ਖਰੀਦੇ ਹਨ। ਇੰਗਲੈਂਡ ਦਾ ਹਰਫਨਮੌਲਾ ਖਿਡਾਰੀ ਸੈਮ ਕੁਰਨ ਆਈ ਪੀ ਐਲ ਦੇ ਹੁਣ ਤੱਕ ਦੇ ਇਤਿਹਾਸ ਦਾ ਸਭ ਤੋਂ ਮਹਿੰਗਾ ਖਿਡਾਰੀ ਬਣ ਗਿਆ ਹੈ, ਜਿਸ ਨੂੰ ਪੰਜਾਬ ਕਿੰਗਜ ਦੀ ਪ੍ਰਬੰਧਕ ਪ੍ਰੀਟੀ ਜਿੰਟਾ ਨੇ 18 ਕਰੋੜ 50 ਲੱਖ ਰੁਪਏ ਦੀ ਮੋਟੀ ਰਕਮ ’ਤੇ ਖਰੀਦ ਕੇ ਖੇਡ ਪ੍ਰੇਮੀਆਂ ਨੂੰ ਹੈਰਾਨ ਕਰ ਦਿੱਤਾ ਹੈ। ਇਸ ਤੋਂ ਪਹਿਲਾਂ 2021 ਵਿਚ ਰਾਜਸਥਾਨ ਰਾਇਲਜ਼ ਦੇ ਪ੍ਰਬੰਧਕਾਂ ਵੱਲੋਂ ਦੱਖਣੀ ਅਫਰੀਕਾ ਦੇ ਹਰਫਨਮੌਲਾ ਖਿਡਾਰੀ ਕਰਿਸ ਮੌਰਿਸ ਨੂੰ 16 ਕਰੋੜ 25 ਲੱਖ ਰੁਪਏ ਵਿਚ ਖਰੀਦਿਆ ਗਿਆ ਸੀ। ਆਸਟ੍ਰੇਲੀਅਨ ਖਿਡਾਰੀ ਕੈਮਰੂਨ ਗ੍ਰੀਨ ਨੂੰ ਮੁੰਬਈ ਇੰਡੀਅਨਜ਼ ਨੇ ਐਤਕੀਂ 17 ਕਰੋੜ 50 ਲੱਖ ਰੁਪਏ ਵਿਚ ਖਰੀਦਿਆ ਹੈ। ਇਸ ਤੋਂ ਬਾਅਦ ਤੀਜਾ ਸਭ ਤੋਂ ਮਹਿੰਗਾ ਖਿਡਾਰੀ ਬੇਨ ਸਟੋਕਸ ਹੈ ਜਿਸ ਨੂੰ 16 ਕਰੋੜ 25 ਲੱਖ ਰੁਪਏ ਵਿਚ ਚੇਨਈ ਸੁਪਰ ਕਿੰਗਜ਼ ਵੱਲੋਂ ਖਰੀਦਿਆ ਗਿਆ ਹੈ। ਇਸੇ ਤਰਾਂ ਵੈਸਟ ਇੰਡੀਜ ਦਾ ਨਿਕੋਲਸ ਪੂਰਨ ਆਈ ਪੀ ਐਲ ਇਤਿਹਾਸ ਦਾ ਸਭ ਤੋਂ ਮਹਿੰਗਾ ਵਿਕਟ ਕੀਪਰ ਬਣ ਗਿਆ ਜਦੋਂ ਉਸ ਨੂੰ ਲਖਨਊ ਸੁਪਰ ਜਾਇੰਟਸ ਦੀ ਟੀਮ ਵੱਲੋਂ 16 ਰੁਪਏ ਵਿਚ ਖਰੀਦ ਲਿਆ ਗਿਆ।
ਲੁਧਿਆਣਾ, 17 ਦਸੰਬਰ: ਵਿਸ਼ਵ ਕੱਪ ਹਾਕੀ (World Cup Hockey) ਟੂਰਨਾਮੈਂਟ 13 ਤੋਂ 29 ਜਨਵਰੀ 2023 ਨੂੰ ਭਾਰਤ ਦੇ ਸੂਬੇ ਓਡੀਸ਼ਾ (Odisha) ਦ ਦੋ ਸ਼ਹਿਰਾਂ ਭੁਬਨੇਸ਼ਵਰ (Bhubneshwar) ਅਤੇ ਰੁੜਕੇਲਾ (Rurkela) ਵਿਚ ਖੇਡਿਆ ਜਾਵੇਗਾ। ਹਾਕੀ ਵਿਸ਼ਵ ਕੱਪ ਦੇ ਅੱਧੀ ਸਦੀ ਦੇ ਇਤਿਹਾਸ (World cup hockey history) ਦੌਰਾਨ ਭਾਰਤ ਨੂੰ ਲਗਾਤਾਰ ਦੂਜੀ ਵਾਰ ਅਤੇ ਕੁੱਲ ਚੌਥੀ ਵਾਰ ਵਿਸ਼ਵ ਕੱਪ ਹਾਕੀ ਮੁਕਾਬਲੇ ਦੀ ਮੇਜ਼ਬਾਨੀ ਸੌਂਪੀ ਗਈ ਹੈ। ਦੱਸਣਯੋਗ ਹੈ ਕਿ ਭਾਰਤ ਇਸ ਤੋਂ ਪਹਿਲਾਂ 1981-82 (ਮੁੰਬਈ/Mumbai), 2010 (ਨਵੀਂ ਦਿੱਲੀ/New Delhi), 2018 (ਭੁਬਨੇਸ਼ਵਰ/ Bhubneshwar) ਵਿਚ ਵਿਸ਼ਵ ਕੱਪ ਹਾਕੀ ਦੀ ਮੇਜ਼ਬਾਨੀ ਕਰ ਚੁੱਕਾ ਹੈ।
ਲੁਧਿਆਣਾ, 19 ਨਵੰਬਰ:- ਫੀਫਾ ਵਿਸ਼ਵ ਕੱਪ 2022 ਕਤਰ ਦੀ ਰਾਜਧਾਨੀ ਦੋਹਾ ਵਿਚ 20 ਨਵੰਬਰ ਤੋਂ 18 ਦਸੰਬਰ 2022 ਤੱਕ ਹੋਣ ਜਾ ਰਿਹਾ ਹੈ। ਕਤਰ ਸਰਕਾਰ ਵੱਲੋਂ ਦੁਨੀਆਂ ਦੇ ਇਸ ਸਭ ਤੋਂ ਵੱਡੇ ਖੇਡ ਮੇਲੇ ਲਈ ਰਾਜਧਾਨੀ ਦੋਹਾ ਅਤੇ ਇਸ ਦੇ ਆਸ ਪਾਸ ਦੇ ਸ਼ਹਿਰਾਂ ਵਿਚ 8 ਬੇਹੱਦ ਵਿਸ਼ਾਲ, ਬਹੁਤ ਹੀ ਵਿਲੱਖਣ ਤੇ ਆਲੀਸ਼ਾਨ ਸਟੇਡੀਅਮ ਉਸਾਰੇ ਗਏ ਹਨ। ਆਓ ਇਨ੍ਹਾਂ ਸਟੇਡੀਅਮਾਂ ਬਾਰੇ ਸੰਖੇਪ ਵਿਚ ਜਾਣੀਏ।
ਲੁਧਿਆਣਾ, 10 ਅਕਤੂਬਰ- ਫੀਫਾ ਦਰਜਾਬੰਦੀ ਦੀ ਤਾਜਾ ਸੂਚੀ ਮੁਤਾਬਕ ਮਰਦਾਂ ਦੀਆਂ ਟੀਮਾਂ ਵਿਚੋਂ ਫੁੱਟਬਾਲ ਦੀ ਮਹਾਂਸ਼ਕਤੀ ਬ੍ਰਾਜੀਲ ਪਹਿਲੇ, ਬੈਲਜੀਅਮ ਦੂਜੇ ਅਤੇ ਅਰਜਨਟੀਨਾ ਤੀਜੇ ਸਥਾਨ ’ਤੇ ਹੈ। ਐਤਕੀਂ ਵਿਸ਼ਵ ਕੱਪ ਫੁੱਟਬਾਲ-2022 ਦੀ ਮੇਜ਼ਬਾਨੀ ਕਰ ਰਿਹਾ ਕਤਰ ਇਸ ਸੂਚੀ ਵਿਚ 50ਵੇਂ ਸਥਾਨ ’ਤੇ ਹੈ, ਪਰ ਭਾਰਤ ਇਸ ਵੇਲ਼ੇ ਅਫਰੀਕਾ ਅਤੇ ਅਰਬ ਖਿੱਤੇ ਦੇ ਘਰੇਲੂ ਖਾਨਾਜੰਗੀ ਦਾ ਸ਼ਿਕਾਰ ਅੱਧੀ ਦਰਜ਼ਨ ਮੁਲਕਾਂ ਤੋਂ ਵੀ ਬਹੁਤ ਪਿੱਛੇ ਹੈ। ਵਿਸ਼ਵ ਗੁਰੂ ਹੋਣ ਅਤੇ ਨੇੜ ਭਵਿੱਖ ਵਿਚ ਵੱਡੀ ਆਰਥਿਕ ਸ਼ਕਤੀ (Economic Power) ਬਣਨ ਦੀਆਂ ਅਕਸਰ ਡੀਂਗਾਂ ਮਾਰਨ ਵਾਲ਼ੇ ਭਾਰਤੀ ਹਾਕਮਾਂ (Indian politicians) ਨੂੰ ਇਹ ਜਾਣ ਕੇ ਚੱਪਣੀ ’ਚ ਨੱਕ ਡਬੋ ਲੈਣਾ ਚਾਹੀਦੈ।
ਲੁਧਿਆਣਾ, 9 ਅਕਤੂਬਰ- ਔਰਤਾਂ ਦਾ ਫੀਫਾ ਅੰਡਰ-17 ਵਿਸ਼ਵ ਕੱਪ 11 ਅਕਤੂਬਰ ਤੋਂ ਭਾਰਤ ਵਿਚ ਸ਼ੁਰੂ ਹੋਣ ਜਾ ਰਿਹਾ ਹੈ। ਭਾਰਤੀ ਫੁੱਟਬਾਲ ਫੈਡਰੇਸ਼ਨ ਦੀ ਲੰਮੀ ਖਿੱਚੋਤਾਣ ਅਤੇ ਬੇਭਰੋਸਗੀ ਦੇ ਮਾਹੌਲ ਤੋਂ ਬਾਅਦ ਹੋਣ ਵਾਲ਼ੇ ਇਸ ਟੂਰਨਾਮੈਂਟ ਵਿਚ ਭਾਰਤੀ ਟੀਮ ਨੂੰ ਮੇਜ਼ਬਾਨ ਹੋਣ ਦੇ ਨਾਤੇ ਪਹਿਲੀ ਵਾਰ ਹਿੱਸਾ ਲੈਣ ਦਾ ਮੌਕਾ ਮਿਲ਼ਿਆ ਹੈ। ਭੁਬਨੇਸ਼ਬਰ ਦੇ ਕਲਿੰਗਾ ਸਟੇਡੀਅਮ ’ਚ ਉਦਘਾਟਨੀ ਸਮਾਗਮ ਤੋਂ ਬਾਅਦ ਭਾਰਤ ਦਾ ਪਹਿਲਾ ਮੈਚ ਅਮਰੀਕਾ ਨਾਲ ਹੋਵੇਗਾ।
ਫਰਵਰੀ ‘ਚ ਜਾਪਾਨ ਤੋਂ ਸ਼ੁਰੂ ਹੋਈ ਟ੍ਰਾਫੀ ਯਾਤਰਾ ਨੇ 32 ਮੁਲਕਾਂ ਦਾ ਗੇੜਾ ਕੱਢਿਆ ਪਰਮੇਸ਼ਰ ਸਿੰਘ ਬੇਰ ਕਲਾਂ ਸਪੋਰਟਸ ਪਰਲਜ਼, 27 ਜੂਨ 2023: ਫੀਫਾ ਵੂਮੈਨਜ ਵਿਸ਼ਵ ਕੱਪ-2023 ਦੀ ਟ੍ਰਾਫੀ ਆਸਟ੍ਰੇਲੀਆ ਦੇ ਸ਼ਹਿਰ ਬ੍ਰਿਸਬੇਨ ਪਹੁੰਚ ਗਈ …
ਲੁਧਿਆਣਾ, 2 ਜੂਨ 2023: ਜੂਨੀਅਰ ਹਾਕੀ ਏਸ਼ੀਆ ਕੱਪ-2023 ਦੇ ਫਾਈਨਲ ਵਿਚ ਭਾਰਤੀ ਹਾਕੀ ਟੀਮ ਪਾਕਿਸਤਾਨ ਨੂੰ 2-1 ਨਾਲ ਹਰਾ ਕੇ ਇਕ ਵਾਰ ਮੁੜ ਏਸ਼ੀਆਈ ਜੂਨੀਅਰ ਹਾਕੀ ਚੈਂਪੀਅਨ ਬਣ ਗਈ ਹੈ। ਕੋਰੀਆ ਨੇ ਮਲੇਸ਼ੀਆ ਨੂੰ 2-1 ਦੇ ਫਰਕ ਨਾਲ ਹਰਾ ਕੇ ਕਾਂਸੀ ਤਮਗਾ ਜਿੱਤਿਆ। ਇਹ ਜੂਨੀਅਰ ਹਾਕੀ ਏਸ਼ੀਆ ਕੱਪ ਦਾ ਨੌਵਾਂ ਸੀਜ਼ਨ ਸੀ ਅਤੇ ਭਾਰਤ ਨੇ ਚੌਥੀ ਵਾਰ ਇਹ ਖਿਤਾਬ ਜਿੱਤਿਆ ਹੈ। ਭਾਰਤੀ ਟੀਮ ਛੇਵੀਂ ਵਾਰ ਟੂਰਨਾਮੈਂਟ ਦਾ ਫਾਈਨਲ ਖੇਡ ਰਹੀ ਸੀ।
This web story is about fifa match schedule, fifa match schedule 2022, fifa match schedule today, fifa match schedule list, fifa match schedule yesterday, fifa match schedule tomorrow, fifa match schedule argentina, fifa match schedule …
This web story is about fifa world cup today match time, today match schedule, fifa match schedule. There are four matches today ie 24 Nov 2022, first match is between Switzeland and Camroon on 1 …
The FIFA World Cup 2022 is going to be held in Doha, the capital of Qatar, from November 20 to December 18, 2022. If you are looking for fifa world cup match schedule, fifa world cup 2022 fixtures, then here is the full schedule of this tournament.