
FIH Hockey Men's junior world cup
ਪਰਮੇਸ਼ਰ ਸਿੰਘ ਬੇਰਕਲਾਂ
ਸਪੋਰਟਸ ਪਰਲਜ, 31 ਮਈ 2025 : FIH Hockey Junior World Cups ਕੌਮਾਂਤਰੀ ਹਾਕੀ ਫੈਡਰੇਸ਼ਨ ਵੱਲੋਂ ਕਰਵਾਏ ਜਾਂਦੇ ਪ੍ਰਮੁੱਖ ਹਾਕੀ ਟੂਰਨਾਮੈਂਟ ਹਨ। ਇਸ ਸਾਲ ਯਾਨੀ 2025 ਵਿਚ ਮਰਦਾਂ ਅਤੇ ਔਰਤਾਂ ਦੇ ਜੂਨੀਅਰ ਵਿਸ਼ਵ ਕੱਪ ਹਾਕੀ ਮੁਕਾਬਲੇ ਹੋਣੇ ਹਨ ਜਿਨ੍ਹਾਂ ਵਿਚੋਂ ਮਰਦਾਂ ਦੇ ਟੂਰਨਾਮੈਂਟ ਦੀ ਮੇਜ਼ਬਾਨੀ ਦਾ ਜਿੰਮਾ ਭਾਰਤ ਜਦਕਿ ਔਰਤਾਂ ਦੇ ਟੂਰਨਾਮੈਂਟ ਦੀ ਮੇਜ਼ਬਾਨੀ ਚਿੱਲੀ ਨੂੰ ਸੌਂਪੀ ਗਈ ਹੈ। ਦੋਵੇਂ ਮੁਲਕ ਚੌਥੀ ਵਾਰ ਇਨ੍ਹਾਂ ਵਿਸ਼ਵ ਕੱਪ ਟੂਰਨਾਮੈਂਟਾਂ ਦੀ ਮੇਜ਼ਬਾਨੀ ਕਰ ਰਹੇ ਹਨ।
FIH Hockey Junior World Cups ਵਿਚ ਪਹਿਲੀ ਵਾਰ 24 ਟੀਮਾਂ ਲੈਣਗੀਆਂ ਹਿੱਸਾ
FIH Hockey men’s junior world cup ਟੂਰਨਾਮੈਂਟ ਭਾਰਤ ਦੇ ਧੁਰ ਦੱਖਣੀ ਸੂਬੇ ਤਾਮਿਲਨਾਡੂ ਦੀ ਰਾਜਧਾਨੀ ਚੇਨਈ ਦੇ ਨਾਲ਼ ਨਾਲ਼ ਮਦੂਰੇਈ ਵਿਚ ਕਰਵਾਇਆ ਜਾਣਾ ਤੈਅ ਹੋਇਆ ਹੈ। 28 ਨਵੰਬਰ ਤੋਂ 10 ਦਸੰਬਰ 2025 ਤੱਕ ਹੋਣ ਵਾਲ਼ੇ ਇਸ ਟੂਰਨਾਮੈਂਟ ਵਿਚ ਕੁੱਲ 24 ਮੁਲਕਾਂ ਦੀਆਂ ਹਾਕੀ ਟੀਮਾਂ ਹਿੱਸਾ ਲੈਣਗੀਆਂ। 1979 ਤੋਂ ਸ਼ੁਰੂ ਹੋਏ ਜੂਨੀਅਰ ਹਾਕੀ ਵਿਸ਼ਵ ਕੱਪ ਦੇ ਇਤਿਹਾਸ ਵਿਚ ਇਹ ਪਹਿਲੀ ਵਾਰ ਹੈ ਕਿ 24 ਟੀਮਾਂ ਹਿੱਸਾ ਲੈ ਰਹੀਆਂ ਹਨ। ਇਸ ਤੋਂ ਪਹਿਲਾਂ 2009 ‘ਚ ਮਲੇਸ਼ੀਆ-ਸਿੰਗਾਪੁਰ ਵਿਚ ਹੋਏ 9ਵੇਂ ਵਿਸ਼ਵ ਕੱਪ ਵਿਚ 20 ਟੀਮਾਂ ਸ਼ਾਮਿਲ ਹੋਈਆਂ ਸਨ। ਬਹੁਤੀ ਵਾਰ ਇਹ ਟੂਰਨਾਮੈਂਟ 16 ਟੀਮਾਂ ਨੇ ਹੀ ਖੇਡਿਆ।

ਅਫਰੀਕਾ ਮਹਾਂਦੀਪ ਦੇ ਅਫਰੀਕਾ ਹਾਕੀ ਕੱਪ ਦੀ ਸਮਾਪਤੀ ਨਾਲ਼ ਹੀ FIH ਹਾਕੀ ਪੁਰਸ਼ ਜੂਨੀਅਰ ਵਿਸ਼ਵ ਕੱਪ ਭਾਰਤ 2025 ਲਈ ਕੁਆਲੀਫਾਈ ਪ੍ਰਕਿਰਿਆ ਹੁਣ ਪੂਰੀ ਹੋ ਗਈ ਹੈ। ਭਾਰਤ ਮੇਜ਼ਬਾਨ ਵਜੋਂ ਮੁਕਾਬਲੇ ਲਈ ਕੁਆਲੀਫਾਈ ਹੈ। ਯੂਰਪ ਤੋਂ ਬੈਲਜੀਅਮ, ਇੰਗਲੈਂਡ, ਫਰਾਂਸ, ਜਰਮਨੀ, ਆਇਰਲੈਂਡ, ਨੀਦਰਲੈਂਡ, ਸਪੇਨ, ਆਸਟਰੀਆ ਅਤੇ ਸਵਿਟਜ਼ਰਲੈਂਡ ਨੇ ਕੁਆਲੀਫਾਈ ਕੀਤਾ ਹੈ। ਅਰਜਨਟੀਨਾ, ਕੈਨੇਡਾ ਅਤੇ ਚਿੱਲੀ ਨੇ ਅਮਰੀਕਾ ਮਹਾਂਦੀਪ ਤੋਂ, ਪਾਕਿਸਤਾਨ, ਚੀਨ, ਬੰਗਲਾਦੇਸ਼, ਜਾਪਾਨ, ਮਲੇਸ਼ੀਆ ਅਤੇ ਥਾਈਲੈਂਡ ਨੇ ਏਸ਼ੀਆ ਤੋਂ, ਆਸਟ੍ਰੇਲੀਆ ਅਤੇ ਨਿਊਜ਼ੀਲੈਂਡ ਨੇ ਓਸ਼ੇਨੀਆ ਤੋਂ ਜਦਕਿ ਦੱਖਣੀ ਅਫਰੀਕਾ, ਨਾਮੀਬੀਆ ਅਤੇ ਮਿਸਰ ਨੇ ਅਫਰੀਕਾ ਮਹਾਂਦੀਪ ਤੋਂ ਕੁਆਲੀਫਾਈ ਕੀਤਾ ਹੈ।
24 ਟੀਮਾਂ ਨੂੰ 4-4 ਦੇ 6 ਪੂਲਾਂ ਵਿਚ ਵੰਡਿਆ, 3 ਪੂਲਾਂ ਦੇ ਮੈਚ ਚੇਨਈ ਅਤੇ 3 ਪੂਲਾਂ ਦੇ ਮਦੂਰੇਈ ਵਿਖੇ ਹੋਣਗੇ
ਇਨ੍ਹਾਂ 24 ਟੀਮਾਂ ਨੂੰ 4-4 ਦੇ 6 ਪੂਲਾਂ (ਗਰੁੱਪਾਂ) ਵਿਚ ਵੰਡਿਆ ਗਿਆ ਹੈ। ਫਿਲਹਾਲ ਹਰ ਪੂਲ ਦੀ 1-1 ਟੀਮ ਦਾ ਨਾਂਅ ਹੀ ਐਲਾਨਿਆ ਗਿਆ ਹੈ ਜਦਕਿ ਬਾਕੀ ਟੀਮਾਂ ਦਾ ਐਲਾਨ ਹੋਣਾ ਹਾਲੇ ਬਾਕੀ ਹੈ। ਮੇਜ਼ਬਾਨ ਭਾਰਤੀ ਟੀਮ ਨੂੰ ਬੀ ਪੂਲ ਵਿਚ ਸ਼ਾਮਿਲ ਕੀਤੀ ਗਿਆ ਹੈ। ਜਰਮਨੀ ਪੂਲ ਏ, ਅਰਜਨਟੀਨਾ ਪੂਲ ਸੀ, ਸਪੇਨ ਪੂਲ ਡੀ, ਨੀਦਰਲੈਂਡ ਪੂਲ ਈ ਅਤੇ ਫਰਾਂਸ ਨੂੰ ਪੂਲ ਐਫ ਵਿਚ ਰੱਖਿਆ ਗਿਆ ਹੈ। 6 ਵਿਚੋਂ ਏ, ਡੀ ਅਤੇ ਈ ਪੂਲਾਂ ਦੇ ਮੈਚ ਮਦੂਰੇਈ ਜਦਕਿ ਪੂਲ ਬੀ, ਸੀ ਅਤੇ ਐਫ ਦੇ ਮੈਚ ਚੇਨਈ ਵਿਚ ਹੋਣਗੇ। 28 ਨਵੰਬਰ ਤੋਂ 2 ਦਸੰਬਰ ਤੱਕ ਹਰ ਟੀਮ ਆਪੋ ਆਪਣੇ ਪੂਲ ਦੀਆਂ ਬਾਕੀ ਟੀਮਾਂ ਨਾਲ਼ 1-1 ਮੈਚ ਖੇਡੇਗੀ। ਪੂਲ ਗੇੜ ਦੇ ਮੈਚਾਂ ਦੀ ਸਮਾਪਤੀ ਤੋਂ ਬਾਅਦ ਹਰ ਟੀਮ ਦੀ ਕਾਰਗੁਜਾਰੀ ਦੇ ਅਧਾਰ ‘ਤੇ 16 ਟੀਮਾਂ ਅਗਲੇ ਗੇੜ ਵਿਚ ਪਹੁੰਚ ਕੇ ਜ਼ੋਰ ਅਜਮਾਈ ਕਰਨਗੀਆਂ। ਇਨ੍ਹਾਂ 16 ਟੀਮਾਂ ਦੇ ਹੋਣ ਵਾਲ਼ੇ 8 ਮੈਚਾਂ ਵਿਚੋਂ ਜੇਤੂ ਟੀਮਾਂ ਕੁਆਰਟਰ ਫਾਈਨਲ ਗੇੜ ਵਿਚ ਪਹੁੰਚਣਗੀਆਂ।
ਜਰਮਨੀ ਦੇ ਮਰਦ 7 ਵਾਰ, ਭਾਰਤ ਤੇ ਅਰਜਨਟੀਨਾ 2-2 ਵਾਰ ਬਣੇ ਚੈਂਪੀਅਨ
1979 ਤੋਂ ਸ਼ੁਰੂ ਹੋਏ ਜੂਨੀਅਰ ਹਾਕੀ ਵਿਸ਼ਵ ਕੱਪ ਟੂਰਨਾਮੈਂਟਾਂ ਵਿਚ ਹੁਣ ਤੱਕ ਜਰਮਨੀ ਦੇ ਮਰਦ 1982, 1985, 1989, 1993, 2009, 2013 ਅਤੇ 2023 ਵਿਚ ਕੁੱਲ 7 ਵਾਰ ਚੈਂਪੀਅਨ ਬਣ ਚੁੱਕੇ ਹਨ। ਭਾਰਤ 2001 ਅਤੇ 2016, ਅਰਜਨਟੀਨਾ 2005 ਤੇ 2021 ਵਿਚ 2-2 ਵਾਰ ਜਦਕਿ ਪਾਕਿਸਤਾਨ 1979 ਤੇ ਆਸਟ੍ਰੇਲੀਆ 1997 ਵਿਚ 1-1 ਵਾਰ ਚੈਂਪੀਅਨ ਬਣੇ ਹਨ।
FIH Hockey women junior world cup ਸੈਂਟੀਆਗੋ, ਚਿੱਲੀ ਵਿੱਚ ਹੋਵੇਗਾ
FIH Hockey women junior world cup ਮਹਿਲਾ ਜੂਨੀਅਰ ਵਿਸ਼ਵ ਕੱਪ 2025 ਚਿੱਲੀ ਦੇ ਸੈਂਟੀਆਗੋ ਵਿੱਚ 1 ਦਸੰਬਰ ਤੋਂ 13 ਦਸੰਬਰ ਤੱਕ ਖੇਡਿਆ ਜਾਵੇਗਾ। ਇਸ ਵਿਚ ਵੀ 24 ਮੁਲਕਾਂ ਦੀਆਂ ਟੀਮਾਂ ਹਿੱਸਾ ਲੈਣਗੀਆਂ। ਚਿੱਲੀ ਨੇ ਮੁਕਾਬਲੇ ਦੇ ਮੇਜ਼ਬਾਨ ਵਜੋਂ ਕੁਆਲੀਫਾਈ ਕੀਤਾ ਹੈ। ਬਾਕੀ ਟੀਮਾਂ ਵਿਚ ਅਰਜਨਟੀਨਾ, ਉਰੂਗਵੇ, ਸੰਯੁਕਤ ਰਾਜ ਅਮਰੀਕਾ ਅਤੇ ਕੈਨੇਡਾ ਨੇ ਅਮਰੀਕਾ ਮਹਾਂਦੀਪ ਤੋਂ, ਆਸਟਰੀਆ, ਬੈਲਜੀਅਮ, ਇੰਗਲੈਂਡ, ਜਰਮਨੀ, ਨੀਦਰਲੈਂਡ, ਸਪੇਨ, ਆਇਰਲੈਂਡ, ਵੇਲਜ਼ ਅਤੇ ਸਕਾਟਲੈਂਡ ਨੇ ਯੂਰਪ ਤੋਂ, ਭਾਰਤ, ਚੀਨ, ਜਾਪਾਨ, ਕੋਰੀਆ ਅਤੇ ਮਲੇਸ਼ੀਆ ਨੇ ਏਸ਼ੀਆ ਤੋਂ, ਆਸਟ੍ਰੇਲੀਆ ਅਤੇ ਨਿਊਜ਼ੀਲੈਂਡ ਨੇ ਓਸ਼ੇਨੀਆ ਖੇਤਰ ਤੋਂ ਜਦਕਿ ਅਫਰੀਕਾ ਮਹਾਂਦੀਪ ਤੋਂ ਦੱਖਣੀ ਅਫਰੀਕਾ, ਨਾਮੀਬੀਆ ਅਤੇ ਜ਼ਿੰਬਾਬਵੇ ਨੇ ਕੁਆਲੀਫਾਈ ਕੀਤਾ ਹੈ। ਇਸ ਦੇ ਨਾਲ਼ ਹੀ FIH ਹਾਕੀ ਮਹਿਲਾ ਜੂਨੀਅਰ ਵਿਸ਼ਵ ਕੱਪ ਚਿਲੀ 2025 ਲਈ ਕੁਆਲੀਫਾਈ ਪ੍ਰਕਿਰਿਆ ਹੁਣ ਪੂਰੀ ਹੋ ਗਈ ਹੈ।
ਹਾਲੈਂਡ ਦੀਆਂ ਔਰਤਾਂ 5 ਵਾਰ, ਅਰਜਨਟੀਨਾ ਤੇ ਕੋਰੀਆ 2-2 ਵਾਰ ਜਦਕਿ ਜਰਮਨੀ 1 ਵਾਰ ਜਿੱਤੀਆਂ
ਔਰਤਾਂ ਦਾ ਜੂਨੀਅਰ ਹਾਕੀ ਵਿਸ਼ਵ ਕੱਪ 1989 ਵਿਚ ਸ਼ੁਰੂ ਹੋਇਆ ਸੀ। ਪਿਛਲੇ 36 ਸਾਲਾਂ ਦੌਰਾਨ ਖੇਡੇ ਗਏ 10 ਟੂਰਨਾਮੈਂਟਾਂ ਵਿਚੋਂ ਹਾਲੈਂਡ ਦੀਆਂ ਔਰਤਾਂ ਸਭ ਤੋਂ ਵੱਧ 5 ਵਾਰ ਚੈਂਪੀਅਨ ਬਣਨ ਵਿਚ ਸਫਲ ਰਹੀਆਂ। ਅਰਜਨਟੀਨਾ ਤੇ ਕੋਰੀਆ ਦੀਆਂ ਔਰਤਾਂ 2-2 ਵਾਰ ਜਦਕਿ ਜਰਮਨੀ ਇੱਕ ਵਾਰ ਚੈਂਪੀਅਨ ਬਣੀਆਂ। ਭਾਰਤ ਦੀਆਂ ਔਰਤਾਂ ਦੀ ਟੀਮ ਹਾਲੇ ਤੱਕ ਇਸ ਵਿਸ਼ਵ ਕੱਪ ਵਿਚ ਕੋਈ ਚੰਗੀ ਕਾਰਗੁਜਾਰੀ ਨਹੀਂ ਵਿਖਾ ਸਕੀ। ਹਾਲਾਂਕਿ ਏਸ਼ੀਆ ਜੂਨੀਅਰ ਹਾਕੀ ਕੱਪ ਜਿੱਤਣ ਤੋਂ ਬਾਅਦ ਭਾਰਤੀ ਖਿਡਾਰਨਾਂ ਦੇ ਹੌਸਲੇ ਬੁਲੰਦ ਹਨ ਤੇ ਟੀਮ ਦੇ ਪ੍ਰਬੰਧਕ ਐਤਕੀਂ ਕੋਈ ਅਹਿਮ ਪ੍ਰਾਪਤੀ ਕਰਨ ਲਈ ਪੂਰੇ ਆਸਵੰਦ ਹਨ।

ਪਿਛਲੇ ਸਾਲਾਂ ਦੌਰਾਨ ਟੂਰਨਾਮੈਂਟਾਂ ਦੀ ਸਮਾਂ ਸਾਰਣੀ ਵਿਚ ਹੋਈ ਗੜਬੜ
ਮਰਦਾਂ ਅਤੇ ਔਰਤਾਂ ਦੀ ਸ਼੍ਰੇਣੀ ਵਿਚ ਪਿਛਲੇ ਕਈ ਦਹਾਕਿਆਂ ਤੋਂ ਜੂਨੀਅਰ ਹਾਕੀ ਵਿਸ਼ਵ ਕੱਪ ਹਰ 4 ਸਾਲ ਬਾਅਦ ਕਰਵਾਏ ਹੀ ਜਾਂਦੇ ਰਹੇ ਹਨ। ਪਰ ਕੁੱਝ ਕਾਰਨਾਂ ਕਰਕੇ 2016 ਤੋਂ ਇਨ੍ਹਾਂ ਹਾਕੀ ਟੂਰਨਾਮੈਂਟਾਂ ਦੀ ਸਮਾਂ ਸਾਰਣੀ ਵਿਚ ਗੜਬੜ ਹੋਈ ਹੈ। 2013 ਦੇ ਕੱਪ ਤੋਂ ਬਾਅਦ 3 ਸਾਲ ਦੇ ਵਕਫੇ ਨਾਲ਼ ਹੀ 2016 ਵਿਚ, ਫਿਰ 5 ਸਾਲ ਦੇ ਵਕਫੇ ਬਾਅਦ 2021 ਵਿਚ ਅਤੇ ਮੁੜ 2 ਸਾਲ ਦੇ ਵਕਫ਼ੇ ਬਾਅਦ 2023 ਵਿਚ ਇਹ ਟੂਰਨਾਮੈਂਟ ਕਰਵਾਏ ਜਾਂਦੇ ਰਹੇ ਹਨ। ਹੁਣ ਮੁੜ 2 ਸਾਲ ਦੇ ਵਕਫ਼ੇ ਬਾਅਦ ਹੀ 2025 ਵਿਚ ਇਹ ਟੂਰਨਾਮੈਂਟ ਕਰਵਾਏ ਜਾਣੇ ਹਨ।
ਦੋਵੇਂ ਮੁਲਕ ਪਹਿਲਾਂ ਵੀ 3-3 ਵਾਰ ਕਰ ਚੁੱਕੇ ਹਨ ਜੂਨੀਅਰ ਹਾਕੀ ਵਿਸ਼ਵ ਕੱਪਾਂ ਦੀ ਮੇਜ਼ਬਾਨੀ
ਭਾਰਤ ਅਤੇ ਚਿੱਲੀ ਦੋਵੇਂ ਮੁਲਕ ਇਸ ਤੋਂ ਪਹਿਲਾਂ ਵੀ 3-3 ਵਾਰ ਜੂਨੀਅਰ ਹਾਕੀ ਵਿਸ਼ਵ ਕੱਪ (FIH Junior World Cup) ਟੂਰਨਾਮੈਂਟਾਂ ਦੀ ਮੇਜ਼ਬਾਨੀ ਕਰ ਚੁੱਕੇ ਹਨ। ਭਾਰਤ ਵਿਚ 2013 ‘ਚ ਪਹਿਲੀ ਵਾਰ ਮਰਦਾਂ ਦਾ ਜੂਨੀਅਰ ਹਾਕੀ ਵਿਸ਼ਵ ਕੱਪ ਨਵੀਂ ਦਿੱਲੀ ਵਿਖੇ ਕਰਵਾਇਆ ਗਿਆ ਸੀ। ਇਸ ਤੋਂ ਬਾਅਦ 2016 ਵਿਚ ਲਖਨਊ ਅਤੇ 2021 ਵਿਚ ਉਡੀਸ਼ਾ ਦੀ ਰਾਜਧਾਨੀ ਭੁਵਨੇਸ਼ਵਰ ਵਿਚ ਇਹ ਟੂਰਨਾਮੈਂਟ ਸਫਲਤਾ ਪੂਰਬਕ ਕਰਵਾਏ ਗਏ ਹਨ। ਕੌਮਾਂਤਰੀ ਹਾਕੀ ਫੈਡਰੇਸ਼ਨ ਦੇ ਇਤਿਹਾਸ ਵਿਚ ਇਹ ਪਹਿਲੀ ਵਾਰ ਹੈ ਕਿ ਕਿਸੇ ਮੁਲਕ ਨੂੰ ਲਗਾਤਾਰ 3 ਵਾਰ ਵਿਸ਼ਵ ਕੱਪ ਟੂਰਨਾਮੈਂਟਾਂ ਦੀ ਮੇਜ਼ਬਾਨੀ ਦੇ ਹੱਕ ਸੌਂਪੇ ਗਏ ਹਨ। ਐਤਕੀਂ ਇਹ ਟੂਰਨਾਮੈਂਟ ਚੇਨਈ ਤੇ ਮਦੂਰੇਈ ਵਿਖੇ ਹੋਵੇਗਾ।
ਦੂਜੇ ਪਾਸੇ ਚਿੱਲੀ ਦੇ ਸੈਨਟਿਆਗੋ ਸ਼ਹਿਰ ਵਿਚ 2005, 2016 ਅਤੇ 2023 ਦੌਰਾਨ ਤਿੰਨ ਵਾਰ ਔਰਤਾਂ ਦਾ ਜੂਨੀਅਰ ਹਾਕੀ ਵਿਸ਼ਵ ਕੱਪ ਟੂਰਨਾਮੈਂਟ ਹੋ ਚੁੱਕਾ ਹੈ ਅਤੇ ਐਤਕੀਂ ਚੌਥੀ ਵਾਰ ਵੀ ਸੈਨਟਿਆਗੋ ਨੂੰ ਹੀ ਮੇਜ਼ਬਾਨੀ ਮਿਲ਼ੀ ਹੈ।

ਇਸੇ ਵਿਸ਼ੇ ਨਾਲ਼ ਸਬੰਧਿਤ ਹੇਠਲਾ ਲੇਖ ਵੀ ਤੁਹਾਨੂੰ ਪਸੰਦ ਆਵੇਗਾ
which country will host junior hockey world cup 2025 ?

FIH hockey men’s junior world cup is an international event organised by International Hockey Fedratiopn. India will host men’s junior world cup. Women’s junior world cup will see more….
Where is junior hockey world cup 2025 ?
FIH hockey Men’s junior world cup 2025 will be held in Tamilnadu, a southren state of India from November 28 to December 10. Matches will play in two cities Chennai and Madurai.
How many times has India become Olympic Hockey champion ?
Indian hockey team become eight-time Olympic champion, A record that no other country has yet come close to matching.
which country will host junior women’s hockey world cup 2025 ?
International Hockey Fedratiopn organised junior women’s hockey world cup bianual bases. This year tournamnet will host by Chile. The two week tornament will start see more