
Fifa Club world cup
ਪਰਮੇਸ਼ਰ ਸਿੰਘ ਬੇਰਕਲਾਂ
ਸਪੋਰਟਸ ਪਰਲਜ਼, 3 ਜੂਨ 2025: ਫੀਫਾ ਕਲੱਬ ਵਿਸ਼ਵ ਕੱਪ ਇੱਕ ਅੰਤਰਰਾਸ਼ਟਰੀ ਪੁਰਸ਼ ਫੁੱਟਬਾਲ ਮੁਕਾਬਲਾ ਹੈ ਜੋ ਕਿ ਫੈਡਰੇਸ਼ਨ ਆਫ ਇੰਟਰਨੈਸ਼ਨਲ ਫੁੱਟਬਾਲ ਐਸੋਸੀਏਸ਼ਨ ਅਥਵਾ ਫੀਫਾ ਵੱਲੋਂ ਕਰਵਾਇਆ ਜਾਂਦਾ ਹੈ। ਇਸ ਕੌਮਾਂਤਰੀ ਟੂਰਨਾਮੈਂਟ ਦੀ ਸ਼ੁਰੂਆਤ ਸਾਲ 2000 ਵਿੱਚ ਫੀਫਾ ਕਲੱਬ ਵਿਸ਼ਵ ਚੈਂਪੀਅਨਸ਼ਿਪ ਵਜੋਂ ਹੋਈ ਸੀ, ਪਰ 2001 ਤੋਂ 2004 ਤੱਕ ਇਹ ਵੱਖ-ਵੱਖ ਕਾਰਨਾਂ ਕਰਕੇ ਨਹੀਂ ਹੋ ਸਕਿਆ, ਜਿਸ ਵਿੱਚ ਫੀਫਾ ਦੇ ਮਾਰਕੀਟਿੰਗ ਸਾਥੀ ਦਾ ਦੀਵਾਲੀਆਪਣ ਵੀ ਸ਼ਾਮਲ ਸੀ।
FIFA Club world cup-2025 ਇਸ ਵਾਰ ਸੰਯੁਕਤ ਰਾਜ ਅਮਰੀਕਾ ਵਿੱਚ ਹੋਵੇਗਾ
ਫੀਫਾ ਕਲੱਬ ਵਿਸ਼ਵ ਕੱਪ ਸਾਲ 2005 ਤੋਂ 2023 ਤੱਕ ਹਰ ਸਾਲ ਹੁੰਦਾ ਰਿਹਾ ਹੈ। ਪਰ 2025 ਤੋਂ ਇਸ ਟੂਰਨਾਮੈਂਟ ਨੂੰ ਵੀ ਮੁੱਖ ਫੀਫਾ ਫੁੱਟਬਾਲ ਵਿਸ਼ਵ ਕੱਪ (FIFA World Cup) ਵਾਂਗ ਹੀ ਹਰ 4 ਸਾਲ ਬਾਅਦ ਹੋਣ ਵਾਲੇ ਫਾਰਮੈਟ ਵਿੱਚ ਬਦਲ ਦਿੱਤਾ ਗਿਆ ਹੈ। ਇਸ ਵਾਰ 14 ਜੂਨ ਤੋਂ 13 ਜੁਲਾਈ ਤੱਕ ਸੰਯੁਕਤ ਰਾਜ ਅਮਰੀਕਾ ਵਿੱਚ ਹੋਵੇਗਾ। ਇਸ ਵਿਸ਼ਵ ਕੱਪ ਵਿੱਚ ਪਹਿਲੀ ਵਾਰ 32 ਟੀਮਾਂ ਹਿੱਸਾ ਲੈਣਗੀਆਂ। ਇਨ੍ਹਾਂ ਵਿੱਚ ਯੂਰਪ (UEFA) ਤੋਂ 12 ਟੀਮਾਂ ਦੱਖਣੀ ਅਮਰੀਕਾ (CONMEBOL) ਤੋਂ 6, ਏਸ਼ੀਆ (AFC), ਅਫਰੀਕਾ (CAF), ਅਤੇ ਅਮਰੀਕਾ ਮਹਾਂਦੀਪ (ਉਤਰੀ, ਕੇਂਦਰੀ ਤੇ ਕੈਰੇਬੀਅਨ ਖਿੱਤਾ/CONCACAF) ਤੋਂ 4-4, ਓਸ਼ੇਨੀਆ (OFC) ਤੋਂ 1 ਅਤੇ ਮੇਜ਼ਬਾਨ ਦੇਸ਼ (ਇੰਟਰ ਮਿਆਮੀ, ਅਮਰੀਕਾ ਦੀ ਨੁਮਾਇੰਦਗੀ) ਤੋਂ 1 ਟੀਮ ਸ਼ਾਮਲ ਹੋਵੇਗੀ।
ਫੀਫਾ ਕਲੱਬ ਵਿਸ਼ਵ ਕੱਪ-2025: ਹਿੱਸਾ ਲੈਣ ਵਾਲ਼ੀਆਂ 32 ਟੀਮਾਂ ਦੀ List
ਟੀਮਾਂ ਦੇ ਨਾਂਅ ਇਸ ਤਰਾਂ ਹਨ: ਰੀਅਲ ਮੈਡਰਿਡ (Real Madrid), ਐਟਲੈਟਿਕੋ ਡੀ ਮੈਡਰਿਡ ਕਲੱਬ (Atletico de Madrid), ਐਫ ਸੀ ਬੇਯਰਨ ਕਲੱਬ (FC Bayern Club), ਐਸ ਐਲ ਬੈਨਫਿਕਾ ਕਲੱਬ (SL Benfica Club), ਬੋਰੂਸੀਆ ਡੌਰਟਮੁੰਡ (Borussia Dortmund club), ਚੈਲਸੀ ਫੁੱਟਵਾਲ ਕਲੱਬ (Chelsea football club), ਸੀ ਆਰ ਫਲੇਮਿੰਗੋ ਕਲੱਬ (CR Flamengo club), ਫਲੂਮੀਨੈਂਸ ਫੁੱਟਬਾਲ ਕਲੱਬ (Fluminense football club), ਅਲ ਅਹਿਲੀ ਕਲੱਬ (Al Ahly club), ਅਲ ਏਅਨ ਕਲੱਬ (Al Ain club), ਅਲ ਹਿਲਾਲ ਕਲੱਬ (Al Hilal club), ਆਕਲੈਂਡ ਸਿਟੀ ਕਲੱਬ (Auckland city club), ਬੋਕਾ ਜੂਨੀਅਰਜ ਕਲੱਬ (Boca Juniors club), ਬੋਟਾਫੋਗੋ ਕਲੱਬ (Botafogo club), ਐਸਪੀਰੈਂਸ ਕਲੱਬ (Esperance Club), ਇੰਟਰ ਮਿਆਮੀ ਕਲੱਬ (Inter Miami club), ਇੰਟਰਨੈਜ਼ਨਲ ਕਲੱਬ (Internazonale club), ਜੂਵੈਂਟਸ ਕਲੱਬ (Juventus club), ਲਾਸ ਏਂਜਲਸ ਕਲੱਬ (Los Angeles football club), ਮੇਮੇਲੋਡੀ ਸਨਡਾਊਨਜ (Mamelodi Sundowns club), ਮਾਨਚੈਸਟਰ ਸਿਟੀ ਕਲੱਬ (Manchester city club), ਮੌਨਟੇਰੀ ਕਲੱਬ (Monterrey club), ਪੋਰਟੋ ਫੁੱਟਬਾਲ ਕਲੱਬ (Porto football club), ਰਿਵਰ ਪਲੇਟ ਕਲੱਬ (River plate club), ਸਾਲਜਬਰਗ ਕਲੱਬ (Salzburg club), ਸੀਆਟਲ ਸਾਊਂਡਰਜ (Seatle Sounders), ਉਲਸਾਨ ਫੁੱਟਬਾਲ ਕਲੱਬ (Ulsan football club), ਉਰਾਵਾ ਰੈਡਜ ਕਲੱਬ (Urawa Reds club), ਐਸ ਈ ਪਲਮੀਅਰਾਜ (SE Palmeiras), ਪੈਰਿਸ ਸੇਂਟ ਗਰਾਮਿਨ (Paris Saint Germain), ਸੀ ਐਫ ਪਚੂਕਾ (CF Pachuca) ਅਤੇ ਵਾਇਡਾਡ ਕਲੱਬ (Wydad club). ਇਨ੍ਹਾਂ ਕਲੱਬਾਂ ਦੀਆਂ ਟੀਮਾਂ ਵਿਚ ਫੀਫਾ ਵਿਸ਼ਵ ਰੈਂਕਿੰਗ (FIFA World Ranking) ਵਿਚ ਚੋਟੀ ‘ਤੇ ਰਹਿਣ ਵਾਲ਼ੀਆਂ ਟੀਮਾਂ ਦੇ ਪ੍ਰਮੁੱਖ ਖਿਡਾਰੀ ਖੇਡਦੇ ਹਨ। ਫੁੱਟਬਾਲ ਦੀਆਂ ਦੁਨੀਆਂ ਦਾ ਚੋਟੀ ਦਾ ਖਿਡਾਰੀ ਪੇਲ਼ੇ (Pele), ਡਿਏਗੋ ਮਾਰਾਡੋਨਾ, ਲਿਓਨਲ ਮੈਸੀ, ਨੇਮਾਰ, ਬੈਕਹਮ, ਰੋਨਾਲਡੋ, ਰੋਨਾਲਡੀਨੋ ਅਤੇ ਹੋਰ ਚਰਚਿਤ ਖਿਡਾਰੀ ਕਿਸੇ ਨਾ ਕਿਸੇ ਕਲੱਬ ਦੀ ਟੀਮ ਵਿਚ ਸ਼ਾਮਿਲ ਹੁੰਦੇ ਹਨ। ਇਸ ਤਰਾਂ ਇਹ ਫੀਫਾ ਕਲੱਬ ਵਿਸ਼ਵ ਕੱਪ ਇੱਕ ਤਰਾਂ ਨਾਲ਼ ਫੀਫਾ ਫੁੱਟਬਾਲ ਵਿਸ਼ਵ ਕੱਪ (FIFA World Cup) ਦਾ ਹੀ ਦੂਜਾ ਰੂਪ ਹੁੰਦਾ ਹੈ।

ਫੀਫਾ ਕਲੱਬ ਵਿਸ਼ਵ ਕੱਪ 2025 ਟੂਰਨਾਮੈਂਟ ਵਿੱਚ 4-4 ਟੀਮਾਂ ਦੇ 8 ਗਰੁੱਪ ਹੋਣਗੇ
ਫੀਫਾ ਕਲੱਬ ਵਿਸ਼ਵ ਕੱਪ 2025 ਟੂਰਨਾਮੈਂਟ ਵਿੱਚ 8 ਗਰੁੱਪ ਹੋਣਗੇ, ਹਰ ਗਰੁੱਪ ਵਿੱਚ 4 ਟੀਮਾਂ ਹੋਣਗੀਆਂ। ਫੀਫਾ ਵੱਲੋਂ ਜਾਰੀ ਕੀਤੀ ਸੂਚੀ ਮੁਤਾਬਕ
ਗਰੁੱਪ ਏ ਵਿਚ ਐਸ ਈ ਪਲਮੀਅਰਾਜ, ਐਫ ਸੀ ਪੋਰਟੋ, ਅਲ ਅਹਲੀ ਅਤੇ ਇੰਟਰ ਮਿਆਮੀ,
ਗਰੁੱਪ ਬੀ ਵਿਚ ਪੈਰਿਸ ਸੇਂਟ-ਜਰਮੇਨ, ਐਟਲੇਟਿਕੋ ਡੀ ਮੈਡ੍ਰਿਡ, ਬੋਟਾਫੋਗੋ ਅਤੇ ਸੀਏਟਲ ਸਾਉਂਡਰਜ਼ ਐਫਸੀ
ਗਰੁੱਪ ਸੀ ਵਿਚ ਐਫ ਸੀ ਬਾਯਰਨ, ਆਕਲੈਂਡ ਸਿਟੀ ਕਲੱਬ, ਬੋਕਾ ਜੂਨੀਅਰਜ਼ ਅਤੇ ਐਸ ਐਲ ਬੈਨਫਿਕੋ
ਗਰੁੱਪ ਡੀ ਵਿਚ ਸੀ ਆਰ ਫਲੇਮੇਂਗੋ, ਐਸਪੀਅਰੈਂਸ ਸਪੋਰਟਿਵ ਟਿਊਨਿਸ, ਚੈਲਸੀਆ ਅਤੇ ਲਾਸ ਏਂਜਲਸ ਫੁੱਟਬਾਲ ਕਲੱਬ,
ਗਰੁੱਪ ਈ ਵਿਚ ਸੀ ਏ ਰਿਵਰ ਪਲੇਟ, ਉਰਾਵਾ ਰੈਡਜ਼, ਸੀ ਐਫ ਮੋਂਟੇਰੀ ਅਤੇ ਇੰਟਰਨੈਜ਼ੋਨਲ ਮਿਲਾਨੋ
ਗਰੁੱਪ ਐੱਫ ਵਿਚ ਫਲੂਮੀਨੈਂਸ ਕਲੱਬ, ਬੋਰੂਸੀਆ ਡਾਰਟਮੰਡ, ਉਲਸਾਨ ਐਚਡੀ ਅਤੇ ਮਾਮੇਲੋਡੀ ਸਨਡਾਊਨਜ਼ ਐਫਸੀ
ਗਰੁੱਪ ਜੀ ਵਿਚਮੈਨਚੈਸਟਰ ਸਿਟੀ, ਵਾਈਡਾਡ ਏਸੀ , ਅਲ ਆਇਨ ਐਫਸੀ ਅਤੇ ਜੁਵੈਂਟਸ ਐਫਸੀ
ਗਰੁੱਪ ਐਚ ਵਿਚ ਰੀਅਲ ਮੈਡ੍ਰਿਡ , ਅਲ ਹਿਲਾਲ, ਸੀ ਐਫ ਪਚੂਕਾ ਅਤੇ ਸਾਲਜ਼ਬਰਗ ਕਲੱਬ ਸ਼ਾਮਿਲ ਹਨ।
ਹਰ ਟੀਮ ਪਹਿਲੇ ਗੇੜ ਭਾਵ ਗਰੁੱਪ-ਸਟੇਜ ਵਿਚ 3 ਮੈਚ ਰਾਊਂਡ-ਰੌਬਿਨ ਫਾਰਮੈਟ ਵਿਚ ਖੇਡੇਗੀ। ਹਰ ਗਰੁੱਪ ਦੀਆਂ ਚੋਟੀ ਦੀਆਂ ਦੋ ਟੀਮਾਂ ਨਾਕ-ਆਊਟ ਗੇੜ ਵਿਚ ਸ਼ਾਮਿਲ ਹੋਣਗੀਆਂ ਅਤੇ ਇਨ੍ਹਾਂ 16 ਟੀਮਾਂ ਦੇ ਆਪਸੀ ਮੁਕਾਬਲੇ ਵਿਚੋਂ ਜੇਤੂ 8 ਟੀਮਾਂ ਕੁਆਰਟਰ ਫਾਈਨਲ ਵਿਚ ਜਾਣਗੀਆਂ। ਨਿਊ ਜਰਸੀ ਦੇ ਮੈਟਲਾਈਫ ਸਟੇਡੀਅਮ ਵਿਖੇ ਫਾਈਨਲ ਮੁਕਾਬਲੇ ਨਾਲ ਇਹ ਟੂਰਨਾਮੈਂਟ ਸਮਾਪਤ ਹੋਵੇਗਾ।
ਕਈ ਚੋਟੀ ਦੀਆਂ ਟੀਮਾਂ ਕਲੱਬ ਵਿਸ਼ਵ ਕੱਪ ਵਿਚ ਸ਼ਮੂਲੀਅਤ ਤੋਂ ਖੁੰਝੀਆਂ
ਫੀਫਾ ਕਲੱਬ ਵਿਸ਼ਵ ਕੱਪ ਵਿਚ ਹਿੱਸਾ ਲੈਣ ਲਈ ਹੁੰਦੇ ਮੁਕਾਬਲਿਆਂ ਦੌਰਾਨ ਕਈ ਚੋਟੀ ਦੀਆਂ ਟੀਮਾਂ, ਜੋ ਪਹਿਲਾਂ ਇਹ ਵਿਸ਼ਵ ਕੱਪ ਜਿੱਤ ਵੀ ਚੁੱਕੀਆਂ ਹਨ, ਸ਼ਮੂਲੀਅਤ ਤੋਂ ਖੁੰਝ ਜਾਂਦੀਆਂ ਹਨ। ਇਸ ਵਾਰ ਸਭ ਤੋਂ ਵੱਡੀ ਨਮੋਸ਼ੀ ਬਾਰਸੀਲੋਨਾ ਕਲੱਬ ਨੂੰ ਝੱਲਣੀ ਪਈ ਹੈ ਜੋ ਕਿ ਪਹਿਲਾਂ 3 ਵਾਰ ਇਹ ਵਿਸ਼ਵ ਕੱਪ ਜਿੱਤ ਚੁੱਕੀ ਹੈ। ਇਸੇ ਤਰਾਂ ਇੰਗਲੈਂਡ ਦੇ ਮਾਨਚੈਸਟਰ ਯੂਨਾਈਟਿਡ, ਅਤੇ ਲਿਵਰਪੂਰ, ਬਰਾਜ਼ੀਲ ਦਾ ਸਾਓ ਪਾਉਲੋ, ਇਟਲੀ ਦਾ ਏ ਸੀ ਮਿਲਾਨ ਕਲੱਬ ਵੀ ਪਹਿਲਾਂ 1-1 ਵਾਰ ਚੈਂਪੀਅਨ ਬਣ ਚੁੱਕੇ ਹਨ ਪਰ ਇਸ ਵਾਰ ਕਲੱਬ ਵਿਸ਼ਵ ਕੱਪ-2025 ਵਿਚ ਖੇਡਣ ਤੋਂ ਵਾਂਝੇ ਰਹਿ ਗਏ ਹਨ।
ਰੀਅਲ ਮੈਡਰਿਡ ਕਲੱਬ ਨੇ ਸਭ ਤੋਂ ਵੱਧ 5 ਵਾਰ ਜਿੱਤਿਆ ਹੈ FIFA Club World Cup
ਸਪੇਨ ਦੇ ਵਿਸ਼ਵ ਪ੍ਰਸਿੱਧ ਫੁੱਟਬਾਲ ਕਲੱਬ ‘ਰੀਅਲ ਮੈਡਰਿਡ’ ਨੇ ਹੁਣ ਤੱਕ ਸਭ ਤੋਂ ਵੱਧ 5 ਖਿਤਾਬ ਜਿੱਤੇ ਹਨ। ਸਪੇਨ ਦੇ ਹੀ ਦੂਜੇ ਕਲੱਬ ‘ਬਾਰਸੀਲੋਨਾ’ ਨੇ 3 ਵਾਰ ਖਿਤਾਬ ਜਿੱਤਿਆ ਹੈ। ਕੋਰੈਂਥੀਆ ਅਤੇ ਬਾਇਰਨ ਕਲੱਬ ਮਿਊਨਖ 2-2 ਵਾਰ ਚੈਂਪੀਅਨ ਬਣੇ ਹਨ। ਮਾਨਚੈਸਟਰ ਯੂਨਾਈਟਿਡ, ਲਿਵਰਪੂਲ, ਚੈਲਸੀਆ ਅਤੇ ਮਾਨਚੈਸਟਰ ਸਿਟੀ ਕਲੱਬ ਇੰਗਲੈਂਡ, ਇੰਟਰਨੈਜ਼ਨਲ ਅਤੇ ਏ. ਸੀ. ਮਿਲਾਨ ਇਟਲੀ, ਇੰਟਰ ਡੀ ਪੋਰਟੋ ਅਤੇ ਸਾਓ ਪਾਉਲੋ ਬਰਾਜੀਲ ਨੇ 1-1 ਵਾਰ ਇਹ ਵਿਸ਼ਵ ਕੱਪ ਜਿੱਤਿਆ ਹੈ। ਮਾਨਚੈਸਟਰ ਸਿਟੀ ਕਲੱਬ ਮੌਜੂਦਾ ਚੈਂਪੀਅਨ ਹੈ, ਜਿਸ ਨੇ 2023 ਵਿਚ ਪੁਰਾਣੇ 7-ਟੀਮ ਫਾਰਮੈਟ ਵਿੱਚ ਖਿਤਾਬ ਜਿੱਤਿਆ ਸੀ। ਫੀਫਾ ਕਲੱਬ ਵਿਸ਼ਵ ਕੱਪ-2025 ਵਿੱਚ 01 ਬਿਲੀਅਨ ਡਾਲਰ ਦਾ ਇਨਾਮੀ ਪੂਲ ਹੋਵੇਗਾ, ਜੇਤੂ ਟੀਮ ਪ੍ਰਦਰਸ਼ਨ ਅਤੇ ਹਿੱਸੇਦਾਰੀ ਫੀਸ ਦੇ ਆਧਾਰ ‘ਤੇ 125 ਮਿਲੀਅਨ ਡਾਲਰ (ਲਗਭਗ 97 ਮਿਲੀਅਨ ਪੌਂਡ) ਤੱਕ ਕਮਾ ਸਕਦੀ ਹੈ, ਜੋ ਕਿ ਸੰਘ ਅਤੇ ਕਲੱਬ ਰੈਂਕਿੰਗ ਅਨੁਸਾਰ ਵੱਖ-ਵੱਖ ਹੋਵੇਗੀ।

ਅਮਰੀਕਾ ਦੇ ਵੱਖੋ-ਵੱਖ ਸ਼ਹਿਰਾਂ ਦੇ 12 ਸਟੇਡੀਅਮਾਂ ਵਿਚ ਖੇਡੇ ਜਾਣਗੇ ਮੈਚ
ਫੀਫਾ ਕਲੱਬ ਵਿਸ਼ਵ ਕੱਪ-2025 ਦੇ ਮੈਚ ਅਮਰੀਕਾ ਦੇ ਵੱਖ ਵੱਖ ਸ਼ਹਿਰਾਂ ਵਿੱਚ 12 ਸਟੇਡੀਅਮਾਂ ਵਿਚ ਖੇਡੇ ਜਾਣਗੇ। ਇਨ੍ਹਾਂ ਵਿੱਚੋਂ 11 ਸਟੇਡੀਅਮ 2026 ਦੇ ਫੀਫਾ ਵਿਸ਼ਵ ਕੱਪ ਦੇ ਮੈਚਾਂ ਦੀ ਵੀ ਮੇਜ਼ਬਾਨੀ ਕਰਨਗੇ। ਟੂਰਨਾਮੈਂਟ ਦਾ ਉਦਾਘਟਨੀ ਮੈਚ ਇੰਟਰ ਮਿਆਮੀ ਫੁੱਲਬਾਲ ਕਲੱਬ ਅਤੇ ਅਲ ਅਹਿਲੀ ਫੁੱਟਬਾਲ ਕਲੱਬ ਦੀਆਂ ਟੀਮਾਂ ਵਿਚਾਲੇ ਮਿਆਮੀ ਦੇ ਮਸ਼ਹੂਰ ਹਾਰਡ ਰੌਕ ਸਟੇਡੀਅਮ ਵਿਚ ਖੇਡਿਆ ਜਾਵੇਗਾ। ਦੋਵੇਂ ਸੈਮੀਫਾਈਨਲ ਮੈਚ ਤੇ ਫਾਈਨਲ ਮੁਕਾਬਲਾ ਨਿਊ ਜਰਸੀ ਦੇ ਮੈਟਲਾਈਫ ਸਟੇਡੀਅਮ ਵਿੱਚ ਹੋਣਾ ਤੈਅ ਹੈ।
ਫੀਫਾ ਕਲੱਬ ਵਿਸ਼ਵ ਕੱਪ : ਸਭ ਤੋਂ ਵੱਧ 8 ਵਾਰ ਜਪਾਨ ਬਣਿਆ ਮੇਜ਼ਬਾਨ
ਫੀਫਾ ਕਲੱਬ ਵਿਸ਼ਵ ਕੱਪ ਦੇ ਹੁਣ ਤੱਕ ਹੋਏ 20 ਟੂਰਨਾਮੈਂਟਾਂ ਵਿਚੋਂ ਸਭ ਤੋਂ ਵੱਧ 8 ਵਾਰ ਜਪਾਨ ਨੇ ਇਸ ਕੌਮਾਂਤਰੀ ਟੂਰਨਾਮੈਂਟ ਦੀ ਮੇਜ਼ਬਾਨੀ ਕੀਤੀ ਹੈ। ਜਪਾਨ ਵਿਚ ਇਹ ਟੂਰਨਾਮੈਂਟ 2005, 2006, 2007, 2008, 2011, 2012, 2015, 2016 ਵਿਚ ਖੇਡਿਆ ਗਿਆ। ਮੇਜ਼ਬਾਨੀ ਵਿਚ ਦੂਜੇ ਸਥਾਨ ‘ਤੇ ਯੂ. ਏ. ਈ. ਦਾ ਨਾਂਅ ਹੈ ਜਿਥੇ 2009, 2010, 2017 ਅਤੇ 2018 ਵਿਚ 4 ਵਾਰ ਇਹ ਟੂਰਨਾਮੈਂਟ ਕਰਵਾਇਆ ਜਾ ਚੁੱਕਾ ਹੈ। ਤਿੰਨ ਵਾਰ ਮੋਰਾਕੋ ਨੂੰ ਮੇਜ਼ਬਾਨੀ ਮਿਲੀ ਜਿਥੇ ਸਾਲ 2013, 2014 ਅਤੇ 2022 ਦਾ ਫੀਫਾ ਕਲੱਬ ਵਿਸ਼ਵ ਕੱਪ ਖੇਡਿਆ ਗਿਆ।

Photo credit FIFA
Where is fifa club world cup 2025 ?

The tournament has been played every year since 2005, but now FIFA has decided to hold the FIFA Club World Cup every 4 years, just like the main FIFA World Cup. This year’s cup will be played from June 15 to July 13 in various cities in the United States.
Fifa club world cup winners list
Real madrid is the most successful team of fifa club world cup which has won the Club World Cup 5 times so far. Another team from Spain, Barcelona Football Club, has become the champion of this cup 3 times. Apart from this, Corentinha and Bayern Munich have become champions 2 times each. Manchester United, Liverpool, Chelsea and reed more
Fifa club world cup teams list
Fifa decided that 32 teams will participate in upcoming Fifa club world cup. The list of all 32 teams have been declared in which most successful taem Real Madrid, Manchester city, Al Ahly, Al hilal, Juvents, Inter Miami, Seatle Sounders, Auckland city and others are included.