
ਪਰਮੇਸ਼ਰ ਸਿੰਘ ਬੇਰਕਲਾਂ
ਲੁਧਿਆਣਾ, 19 ਨਵੰਬਰ:- ਫੀਫਾ ਵਿਸ਼ਵ ਕੱਪ 2022 ਕਤਰ (Qatar) ਦੀ ਰਾਜਧਾਨੀ ਦੋਹਾ ਵਿਚ 20 ਨਵੰਬਰ ਤੋਂ 18 ਦਸੰਬਰ 2022 ਤੱਕ ਹੋਣ ਜਾ ਰਿਹਾ ਹੈ। ਕਤਰ ਸਰਕਾਰ ਵੱਲੋਂ ਦੁਨੀਆਂ ਦੇ ਇਸ ਸਭ ਤੋਂ ਵੱਡੇ ਖੇਡ ਮੇਲੇ ਲਈ ਰਾਜਧਾਨੀ ਦੋਹਾ ਅਤੇ ਇਸ ਦੇ ਆਸ ਪਾਸ ਦੇ ਸ਼ਹਿਰਾਂ ਵਿਚ 8 ਬੇਹੱਦ ਵਿਸ਼ਾਲ, ਬਹੁਤ ਹੀ ਵਿਲੱਖਣ ਤੇ ਆਲੀਸ਼ਾਨ ਸਟੇਡੀਅਮ (Qatar Stadiums) ਉਸਾਰੇ ਗਏ ਹਨ। ਆਓ ਇਨ੍ਹਾਂ ਸਟੇਡੀਅਮਾਂ ਬਾਰੇ ਸੰਖੇਪ ਵਿਚ ਜਾਣੀਏ।
ਫੀਫਾ ਵਿਸ਼ਵ ਕੱਪ 2022 ਦਾ ਮੁੱਖ ਸਟੇਡੀਅਮ Al Bayt Stadium
ਅਲ ਬਾਇਤ ਨਾਂਅ ਦਾ ਇਹ ਸਟੇਡੀਅਮ ਦੋਹਾ ਤੋਂ ਤਕਰੀਬਨ 35 ਕਿਲੋਮੀਟਰ ਉਤਰ ਵੱਲ ਅਲ ਖੋਰ ਸ਼ਹਿਰ ਵਿਚ ਉਸਾਰਿਆ ਗਿਆ ਹੈ। 60,000 ਦਰਸ਼ਕਾਂ ਦੀ ਸਮਰੱਥਾ ਵਾਲ਼ੇ ਇਸ ਸਟੇਡੀਅਮ ਵਿਚ ਫੀਫਾ ਵਿਸ਼ਵ ਕੱਪ 2022 ਦਾ ਉਦਘਾਟਨੀ ਸਮਾਗਮ (Opening ceremony of Fifa world cup 2022) ਤੇ ਪਹਿਲਾ ਮੈਚ (First match of Fifa world cup 2022) ਹੋਵੇਗਾ। ਇਸ ਤੋਂ ਇਲਾਵਾ ਗਰੁੱਪ ਸ਼੍ਰੇਣੀ ਦੇ 5, ਇਕ ਕੁਆਰਟਰ ਫਾਈਨਲ (Quarter final match) ਅਤੇ ਇਕ ਸੈਮੀਫਾਈਨਲ ਮੈਚ (Semi final Match) ਇਸ ਵਿਸ਼ਾਲ ਸਟੇਡੀਅਮ ਵਿਚ ਖੇਡੇ ਜਾਣਗੇ।
ਅਲ ਬਾਇਤ (Al Bayt Stadium) ਦੇ ਬਾਹਰੀ ਢਾਂਚੇ ਨੂੰ ਪੁਰਾਣੇ ਸਮੇਂ ਦੇ ਅਰਬੀ ਲੋਕਾਂ ਵੱਲੋਂ ਰੇਗਿਸਤਾਨ ਵਿਚ ਰਹਿਣ ਲਈ ਵਰਤੇ ਜਾਂਦੇ ਵਿਸ਼ਾਲ ਤੰਬੂਆਂ ਵਰਗਾ ਬਣਾਇਆ ਗਿਆ ਹੈ। ਸਟੇਡੀਅਮ ਦੀ ਉਸਾਰੀ ਵਿਚ ਯੋਗਦਾਨ ਪਾਉਣ ਵਾਲ਼ੇ ਲਗਪਗ ਸਾਰੇ ਮਜ਼ਦੂਰਾਂ, ਇੰਜੀਨੀਅਰਾਂ ਅਤੇ ਹੋਰ ਅਧਿਕਾਰੀਆਂ ਦੀਆਂ ਤਸਵੀਰਾਂ ਵੀ ਸਟੇਡੀਅਮ ਦੀ ਗੈਲਰੀ ਵਿਚ ਲਾਈਆਂ ਗਈਆਂ ਹਨ। ਲੂਸੈਲ ਸਟੇਡੀਅਮ ਤੋਂ ਬਾਅਦ ਕਤਰ ਦਾ ਇਹ ਦੂਜਾ ਵੱਡਾ ਸਟੇਡੀਅਮ ਹੈ। ਇਸ ਦੀ ਉਸਾਰੀ 2014 ਵਿਚ ਸ਼ੁਰੂ ਕੀਤੀ ਗਈ ਅਤੇ ਨਵੰਬਰ 2021 ਵਿਚ ਮੁਕੰਮਲ ਹੋਈ।
See Fifa world Cup 2022 Schedule here
ਫੀਫਾ ਵਿਸ਼ਵ ਕੱਪ-2022 ਦੇ ਮੁਕੰਮਲ ਹੋਣ ਤੋਂ ਬਾਅਦ ਇਸ ਸਟੇਡੀਅਮ ਦੀ ਦਰਸ਼ਕ ਸਮਰੱਥਾ ਘਟਾ ਦਿੱਤੀ ਜਾਵੇਗੀ ਅਤੇ ਹਟਾਈਆਂ ਗਈਆਂ ਕੁਰਸੀਆਂ ਵਾਲ਼ੀ ਥਾਂ ’ਤੇ ਪੰਜ ਸਿਤਾਰਾ ਹੋਟਲ, ਸ਼ਾਪਿੰਗ ਮਾਲ ਅਤੇ ਬਗੀਚੇ ਬਣਾਏ ਜਾਣਗੇ।

ਕਤਰ ਫੁੱਟਬਾਲ ਵਿਸ਼ਵ ਕੱਪ 2022 ਸਟੇਡੀਅਮ Al Janoub Stadium
ਕੇਂਦਰੀ ਦੋਹਾ ਤੋਂ ਤਕਰੀਬਨ 22 ਕਿਲੋਮੀਟਰ ਦੂਰ ਅਲ ਵਾਕਰਾ ਇਲਾਕੇ ਵਿਚ ਬਣਾਏ ਗਏ ਅਲ ਜਨੂਬ ਸਟੇਡੀਅਮ ਦੇ ਬੈਠਣ ਦੀ ਸਮਰੱਥਾ 40,000 ਦਰਸ਼ਕ ਹੈ। ਫੀਫਾ ਵਿਸ਼ਵ ਕੱਪ 2022 ਦੌਰਾਨ ਗਰੁੱਪ ਸ਼੍ਰੇਣੀ ਦੇ 5 ਅਤੇ ਇਕ ਕੁਆਰਟਰ ਫਾਈਨਲ ਮੈਚ ਇਸ ਸਟੇਡੀਅਮ ਵਿਚ ਹੋਵੇਗਾ।
ਇਰਾਕ ਦੀ ਮਸ਼ਹੂਰ ਆਰਕੀਟੈਕਟ ਜਾਹਾ ਹਦੀਦ (Jaha Hadid) ਦੀ ਕੰਪਨੀ ਵੱਲੋਂ ਇਸ ਸਟੇਡੀਅਮ ਦਾ ਡੀਜ਼ਾਈਨ ਤਿਆਰ ਕੀਤਾ ਗਿਆ ਹੈ। ਇਸ ਨੂੰ ਇਕ ਆਧੁਨਿਕ ਕਿਸਮ ਦੇ ਲਗਜਰੀ ਸਮੁੰਦਰੀ ਯਾਟ ਦੀ ਸ਼ਕਲ ਵਿਚ ਬਣਾਇਆ ਗਿਆ ਹੈ। ਸਟੇਡੀਅਮ ਦੀ ਛੱਤ 230 ਮੀਟਰ ਲੰਬੀ ਹੈ ਤੇ ਇਸ ਨੂੰ ਸਿਖਰ ਤੋਂ ਲੋੜ ਮੁਤਾਬਕ ਖੋਲ੍ਹਿਆ ਤੇ ਬੰਦ ਕੀਤਾ ਜਾ ਸਕਦਾ ਹੈ। ਇਸ ਸਟੇਡੀਅਮ ਦੀ ਉਸਾਰੀ 2016 ਵਿਚ ਸ਼ੁਰੂ ਹੋਈ ਸੀ ਅਤੇ ਮਈ 2019 ਵਿਚ ਤਿੰਨ ਸਾਲ ਦੇ ਥੋੜ੍ਹੇ ਜਿਹੇ ਅਰਸੇ ਵਿਚ ਹੀ ਇਸ ਵਿਸ਼ਾਲ ਸਟੇਡੀਅਮ ਨੂੰ ਮੁਕੰਮਲ ਕਰ ਦਿੱਤਾ ਗਿਆ ਸੀ। ਇਸ ਨੂੰ ਅੰਦਰੋਂ ਇਸ ਤਰਾਂ ਵਿਓਂਤਬੱਧ ਕੀਤਾ ਗਿਆ ਹੈ ਕਿ ਬੈਠਣ ਵਾਲ਼ੇ ਦਰਸ਼ਕਾਂ ਨੂੰ ਏਦਾਂ ਮਹਿਸੂਸ ਹੋਵੇਗਾ ਜਿਵੇਂ ਉਹ ਕਿਸੇ ਆਧੁਨਿਕ ਲਗਜਰੀ ਯਾਟ ( Luxury Yatt) ਵਿਚ ਬੈਠੇ ਹੋਣ।
ਫੀਫਾ ਵਿਸ਼ਵ ਕੱਪ 2022 (Fifa world cup 2022) ਖਤਮ ਹੋਣ ਤੋਂ ਬਾਅਦ ਅਲ ਬਾਇਤ ਸਟੇਡੀਅਮ ਵਾਂਗ ਹੀ ਇਸ ਸਟੇਡੀਅਮ ਦੀਆਂ 20,000 ਸੀਟਾਂ ਹਟਾ ਕੇ ਇਨ੍ਹਾਂ ਦੀ ਥਾਂ ਰੈਸਟੋਰੈਂਟ, ਸ਼ਾਪਿੰਗ ਮਾਲ ਅਤੇ ਹੋਰ ਅਦਾਰੇ ਖੋਲ੍ਹੇ ਜਾਣਗੇ। ਹਟਾਈਆਂ ਜਾਣ ਵਾਲ਼ੀਆਂ ਸੀਟਾਂ ਭਵਿੱਖ ਵਿਚ ਹੋਣ ਵਾਲ਼ੇ ਹੋਰ ਵੱਡੇ ਖੇਡ ਟੂਰਨਾਮੈਂਟਾਂ (sports tournament) ਲਈ ਦਾਨ ਵਜੋਂ ਭੇਟ ਕੀਤੀਆਂ ਜਾਣਗੀਆਂ।

Ahmad Bin Ali Stadium ਕਤਰ ਫੁੱਟਬਾਲ ਵਿਸ਼ਵ ਕੱਪ 2022 ਦੇ ਸਟੇਡੀਅਮ
ਕਤਰ ਦੇ ਸਾਬਕਾ ਹੁਕਮਰਾਨ ਅਹਿਮਦ ਬਿਨ ਅਲੀ (Ahmed Bin Ali) ਦੀ ਯਾਦ ਵਿਚ ਦੋਹਾ ਤੋਂ ਕਰੀਬ 20 ਕਿਲੋਮੀਟਰ ਦੂਰ ਅਲ ਰਿਆਨ ਇਲਾਕੇ ਵਿਚ ਉਸਾਰੇ ਗਏ ਇਸ ਸਟੇਡੀਅਮ ਵਾਲ਼ੀ ਥਾਂ ਪਹਿਲਾਂ ਇਕ ਮੁਕਾਬਲਤਨ ਛੋਟਾ ਸਟੇਡੀਅਮ ਬਣਿਆ ਹੋਇਆ ਸੀ। ਪਰ ਜਦੋਂ 2010 ਵਿਚ ਫੀਫਾ ਵੱਲੋਂ ਫੀਫਾ ਵਿਸ਼ਵ ਕੱਪ 2022 (Fifa world cup 2022) ਦੀ ਮੇਜ਼ਬਾਨੀ ਕਤਰ (Qatar) ਨੂੰ ਸੌਂਪੀ ਗਈ ਤਾਂ ਕਤਰ ਸਰਕਾਰ (Qatar government) ਵੱਲੋਂ ਉਹ ਪੁਰਾਣਾ ਤੇ ਛੋਟਾ ਸਟੇਡੀਅਮ ਢਾਹ ਕੇ 2015 ਵਿਚ ਉਸ ਦੀ ਥਾਂ ਇਸ ਨਵੇਂ ਸਟੇਡੀਅਮ ਦੀ ਉਸਾਰੀ ਸ਼ੁਰੂ ਕੀਤੀ ਗਈ। 45000 ਦਰਸ਼ਕਾਂ ਦੀ ਸਮਰੱਥਾ ਵਾਲ਼ਾ ਇਹ ਸਟੇਡੀਅਮ 360 ਮਿਲੀਅਨ ਡਾਲਰ (Doller) ਦੀ ਵੱਡੀ ਰਕਮ ਨਾਲ਼ 2020 ਵਿਚ ਮੁਕੰਮਲ ਕੀਤਾ ਗਿਆ। ਇਸ ਸਟੇਡੀਅਮ ਦੀਆਂ ਕੰਧਾਂ ’ਤੇ ਤਕਰੀਬਨ 39000 ਵਰਗ ਫੁੱਟ ਇਲਾਕੇ ਵਿਚ ਵੱਡੀਆਂ ਅਤੇ ਅਤੀਆਧੁਨਿਕ ਮਲਟੀਮੀਡੀਆ ਸਕਰੀਨਾਂ (Multi media screens) ਲਾਈਆਂ ਗਈਆਂ ਹਨ। ਮੈਚਾਂ ਦੌਰਾਨ ਇਹ ਮਲਟੀਮੀਡੀਆ ਸਕਰੀਨਾਂ ਰੰਗ ਬਿਰੰਗੀਆਂ ਰੌਸ਼ਨੀਆਂ ਨਾਲ਼ ਸਟੇਡੀਅਮ ਨੂੰ ਇਕ ਵਿਲੱਖਣ ਤੇ ਮਨਮੋਹਕ ਦਿੱਖ ਪ੍ਰਦਾਨ ਕਰਨਗੀਆਂ। ਇਨ੍ਹਾਂ ਸਟੇਡੀਅਮਾਂ ਬਾਰੇ ਇਕ ਵਿਸ਼ੇਸ਼ ਵੀਡੀਓ ਤੁਸੀਂ ਸਾਡੇ ਫੇਸਬੁੱਕ ਪੰਨੇ (Our Face book Page) ਜਾਂ ਸਾਡੇ ਯੂ-ਟਿਊਬ ਚੈਨਲ (You-tube Channel) ‘ਤੇ ਵੇਖ ਸਕਦੇ ਹੋ।
ਫੀਫਾ (Fifa) ਵੱਲੋਂ ਜਾਰੀ ਕੀਤੀ ਮੈਚ ਸਾਰਣੀ ਮੁਤਾਬਕ ਇਸ ਸਟੇਡੀਅਮ ਵਿਚ 7 ਗਰੁੱਪ ਮੈਚ (group matches) ਖੇਡੇ ਜਾਣਗੇ। ਫੀਫਾ ਵਿਸ਼ਵ ਕੱਪ 2022 ਦੇ ਮੁਕੰਮਲ ਹੋਣ ਤੋਂ ਬਾਅਦ ਦੂਜੇ ਸਟੇਡੀਅਮਾਂ ਵਾਂਗ ਹੀ ਇਸ ਸਟੇਡੀਅਮ ਦੀ ਦਰਸ਼ਕ ਸਮਰੱਥਾ ਵੀ ਘਟਾ ਦਿੱਤੀ ਜਾਵੇਗੀ।

Khalifa International Stadium Qatar
ਕਤਰ ਦੀ ਰਾਜਧਾਨੀ ਦੋਹਾ ਵਿਚ ਬਣਾਇਆ ਗਿਆ ਖਲੀਫ਼ਾ ਇੰਟਰਨੈਸ਼ਨਲ ਸਟੇਡੀਅਮ (Khalifa International Stadium Qatar) ਦਾ ਸਭ ਤੋਂ ਪੁਰਾਣਾ ਸਟੇਡੀਅਮ ਹੈ ਜੋ ਕਿ 1976 ਵਿਚ ਸ਼ੁਰੂ ਕੀਤਾ ਗਿਆ ਸੀ ਜਿਸ ਨੂੰ ਨੈਸ਼ਨਲ ਸਟੇਡੀਅਮ ਵੀ ਕਿਹਾ ਜਾਂਦਾ ਹੈ। 1992 ਵਿਚ 11ਵੇਂ ਗਲਫ਼ ਕੱਪ ਫੁੱਟਬਾਲ ਦੇ ਸਾਰੇ ਮੈਚ ਇਸੇ ਸਟੇਡੀਅਮ ਵਿਚ ਖੇਡੇ ਗਏ ਸਨ। ਸ਼ੁਰੂਆਤ ਮੌਕੇ ਇਸ ਦੀ ਸਮਰੱਥਾ ਸਿਰਫ 12000 ਦਰਸ਼ਕਾਂ ਦੇ ਬੈਠਣ ਦੀ ਸੀ ਜਿਸ ਨੂੰ ਬਾਅਦ ਵਿਚ ਵਧਾ ਕੇ 20,000 ਕਰ ਦਿੱਤਾ ਗਿਆ ਸੀ। ਪਰ ਫੀਫਾ ਵਿਸ਼ਵ ਕੱਪ 2022 ਦੌਰਾਨ ਦਰਸ਼ਕਾਂ ਦੇ ਹੜ੍ਹ ਨੂੰ ਵੇਖਦਿਆਂ ਇਸ ਸਟੇਡੀਅਮ ਦੀ ਸਮਰੱਥਾ ਵਧਾਉਣ ਖਾਤਰ 2014 ਵਿਚ ਇਸ ਦੀ ਮੁੜ ਉਸਾਰੀ ਸ਼ੁਰੂ ਕੀਤੀ ਗਈ ਜੋ ਕਿ 2017 ਵਿਚ ਮੁਕੰਮਲ ਹੋਈ। ਇਸ ਸਟੇਡੀਅਮ ਦੀ ਮੌਜੂਦਾ ਸਮਰੱਥਾ 40,000 ਦਰਸ਼ਕਾਂ ਦੀ ਹੈ ਅਤੇ ਇਥੇ 8 ਗਰੁੱਪ ਮੈਚ ਖੇਡੇ ਜਾਣਗੇ। ਇਸ ਸਟੇਡੀਅਮ ਵਿਚ ਵੀ ਅਹਿਮਦ ਬਿਨ ਅਲੀ ਸਟੇਡੀਅਮ ਵਾਂਗ ਹੀ ਰੰਗ ਬਿਰੰਗੀਆਂ ਰੌਸ਼ਨੀਆਂ ਵਾਲ਼ੀਆਂ ਆਧੁਨਿਕ ਮਲਟੀਮੀਡੀਆ ਸਕਰੀਨਾਂ ਲਾਈਆਂ ਗਈਆਂ ਹਨ ਜੋ ਇਸ ਸਟੇਡੀਅਮ ਨੂੰ ਇਕ ਮਨਮੋਹਕ ਖੂਬਸੂਰਤੀ ਪ੍ਰਦਾਨ ਕਰਦੀਆਂ ਹਨ। ਇਸ ਸਟੇਡੀਅਮ ਦੀ ਛੱਤ ਦਾ ਡੀਜ਼ਾਈਨ ਵੀ ਬੇਹੱਦ ਵਿਲੱਖਣ ਹੈ ਤੇ ਇਸ ਨੂੰ ਹੋਰ ਸਟੇਡੀਅਮਾਂ ਤੋਂ ਵੱਖਰੀ ਦਿੱਖ ਦੇਣ ਲਈ 4000 ਟਨ ਸਟੀਲ ਦੀਆਂ ਪਾਈਪਾਂ ਦਾ ਇਸਤੇਮਾਲ ਕੀਤਾ ਗਿਆ ਹੈ।

Al Thumama Stadium Qatar
ਦੋਹਾ ਤੋਂ 12 ਕਿਲੋਮੀਟਰ ਦੱਖਣ ਵਾਲ਼ੇ ਪਾਸੇ ਅਲ ਹਮਾਦ ਕੌਮਾਂਤਰੀ ਹਵਾਈ ਅੱਡੇ ਦੇ ਨੇੜੇ ਬਣਾਏ ਗਏ ਅਲ ਥੁਮਾਮਾ ਸਟੇਡੀਅਮ (Al Thumama Stadium) ਦੀ ਬਾਹਰੀ ਦਿੱਖ ਅਰਬ ਖਿੱਤੇ ਵਿਚ ਮਰਦਾਂ ਵੱਲੋਂ ਸਿਰ ’ਤੇ ਪਹਿਨੀ ਜਾਣ ਵਾਲ਼ੀ ਰਵਾਇਤੀ ਚਿੱਟੇ ਰੰਗ ਦੀ ਟੋਪੀ ‘ਗੋਫ਼ੀਆ’ (Gofya) ਵਰਗੀ ਬਣਾਈ ਗਈ ਹੈ। ਇਸ ਸਟੇਡੀਅਮ ਦੀ ਉਸਾਰੀ 2017 ਵਿਚ ਸ਼ੁਰੂ ਕੀਤੀ ਗਈ ਸੀ ਅਤੇ ਇਸ ਦੇ ਆਲ਼ੇ ਦੁਆਲ਼ੇ 50,000 ਵਰਗ ਮੀਟਰ ਵਿਚ ਹਰੇ ਭਰੇ ਬਗੀਚੇ ਤੇ ਘਾਹ ਵਾਲ਼ੇ ਲਾਅਨ ਬਣਾਏ ਗਏ ਹਨ। ਇਸ ਸਟੇਡੀਅਮ ਵਿਚ ਪਹਿਲਾ ਮੈਚ 21 ਨਵੰਬਰ ਨੂੰ ਸੈਨੇਗਲ ਤੇ ਹਾਲੈਂਡ ਦੀਆਂ ਟੀਮਾਂ ਵਿਚਾਲ਼ੇ ਹੋਵੇਗਾ। ਇਸ ਤੋਂ ਇਲਾਵਾ ਫੀਫਾ ਵਿਸ਼ਵ ਕੱਪ 2022 ਦੇ ਕੁੱਝ ਕੁਆਰਟਰ ਫਾਈਨਲ ਮੈਚਾਂ ਸਮੇਤ ਕੁੱਲ 8 ਮੈਚ ਇਥੇ ਖੇਡੇ ਜਾਣਗੇ।
ਫੀਫਾ ਵਿਸ਼ਵ ਕੱਪ 2022 ਦੇ ਮੁਕੰਮਲ ਹੋਣ ਤੋਂ ਬਾਅਦ ਦੂਜੇ ਸਟੇਡੀਅਮਾਂ ਵਾਂਗ ਹੀ ਇਸ ਸਟੇਡੀਅਮ ਦੀ ਦਰਸ਼ਕ ਸਮਰੱਥਾ ਵੀ ਘਟਾ ਦਿੱਤੀ ਜਾਵੇਗੀ ਅਤੇ ਖਾਲੀ ਹੋਈ ਜਗ੍ਹਾ ਵਿਚ ਹੋਟਲ (Hotel), ਸਿਹਤ ਕਲੀਨਿਕ (Health clinic) ਅਤੇ ਇਕ ਆਲੀਸ਼ਾਨ ਮਸਜਿਦ (Mosque) ਉਸਾਰੀ ਜਾਵੇਗੀ।

Education City Stadium Qatar
ਦੋਹਾ ਤੋਂ ਕਰੀਬ 7 ਕਿਲੋਮੀਟਰ ਦੂਰ ਐਜੂਕੇਸ਼ਨ ਸਿਟੀ ਇਲਾਕੇ ਵਿਚ ਬਣਾਏ ਗਏ ਐਜੂਕੇਸ਼ਨ ਸਿਟੀ ਸਟੇਡੀਅਮ ਦੀ ਸਮਰੱਥਾ 40,000 ਦਰਸ਼ਕਾਂ ਦੇ ਬੈਠਣ ਦੀ ਹੈ। ਇਸ ਸਟੇਡੀਅਮ ਦੀਆਂ ਕੰਧਾਂ ਅਤੇ ਛੱਤ ਦੀ ਬਾਹਰਲੀ ਸਤ੍ਹਾ ’ਤੇ ਇਕ ਵਿਸ਼ੇਸ਼ ਧਾਤ ਦੀਆਂ ਬਣੀਆਂ ਟਾਈਲਾਂ ਲਾਈਆਂ ਗਈਆਂ ਹਨ ਜੋ ਕਿ ਸੂਰਜ ਦੀ ਰੌਸ਼ਨੀ ਨਾਲ਼ ਵੱਖੋ-ਵੱਖ ਰੰਗ ਬਦਲ ਕੇ ਸਟੇਡੀਅਮ ਨੂੰ ਇਕ ਵਿਲੱਖਣ ਰੂਪ ਦਿੰਦੀਆਂ ਹਨ। ਇਸ ਤੋਂ ਇਲਾਵਾ 700 ਮਿਲੀਅਨ ਡਾਲਰ ਦੀ ਲਾਗਤ ਨਾਲ਼ ਬਣਾਇਆ ਇਹ ਸਟੇਡੀਅਮ ਦੁਨੀਆਂ ਦੇ ਸਭ ਤੋਂ ਵੱਧ ਟਿਕਾਊ ਊਰਜਾ ਨਾਲ਼ ਭਰਪੂਰ ਤੇ ਵਾਤਾਵਰਣ ਪੱਖੀ ਸਟੇਡੀਅਮਾਂ ਵਿਚੋਂ ਇਕ ਹੈ।

Stadium 974 Qatar
ਇਹ ਸਟੇਡੀਅਮ ਫੀਫਾ ਵਿਸ਼ਵ ਕੱਪ ਦੇ ਪੂਰੀ ਸਦੀ ਦੇ ਇਤਿਹਾਸ (fifa history) ਵਿਚ ਪਹਿਲਾ ਅਜਿਹਾ ਸਟੇਡੀਅਮ ਹੋਵੇਗਾ ਜਿਸ ਨੂੰ ਫੀਫਾ ਵਿਸ਼ਵ ਕੱਪ 2022 ਦੇ ਮੁਕੰਮਲ ਹੋਣ ਤੋਂ ਕੁੱਝ ਸਮਾਂ ਬਾਅਦ ਹੀ ਮੁੰਕਮਲ ਰੂਪ ਵਿਚ ਢਾਹ ਦਿੱਤਾ ਜਾਵੇਗਾ। ਦਰਅਸਲ ਇਹ ਸਟੇਡੀਅਮ ਰਵਾਇਤੀ ਢੰਗ ਨਾਲ਼ ਸੀਮਿੰਟ, ਰੇਤਾ, ਬਜਰੀ ਆਦਿ ਦੀ ਵਰਤੋਂ ਕਰਕੇ ਨਹੀਂ ਬਣਾਇਆ ਗਿਆ ਬਲਕਿ ਇਹ ਪੂਰਾ ਸਟੇਡੀਅਮ ਬਣਾਉਣ ਲਈ 974 ਵਿਸ਼ਾਲ ਕੰਨਟੇਨਰਾਂ (Containers) ਦੀ ਵਰਤੋਂ ਕੀਤੀ ਗਈ ਹੈ। ਖਾੜੀ ਦੇ ਕੰਢੇ ਬਣਾਇਆ ਗਿਆ ਇਹ ਸਟੇਡੀਅਮ 40,000 ਦਰਸ਼ਕਾਂ ਨੂੰ ਬਿਠਾਉਣ ਦੀ ਸਮਰੱਥਾ ਰਖਦਾ ਹੈ ਜੋ ਕਿ ਵਿਸ਼ਵ ਕੱਪ ਫੁੱਟਬਾਲ ਦੇ 7 ਮੈਚਾਂ ਦੀ ਮੇਜ਼ਬਾਨੀ ਕਰੇਗਾ। ਪਰ ਦੁਨੀਆਂ ਭਰ ਦੇ ਖੇਡ ਪ੍ਰੇਮੀਆਂ ਲਈ ਇਹ ਬੇਹੱਦ ਹੈਰਾਨੀਜਨਕ ਹੋਵੇਗਾ ਜਦੋਂ ਟੂਰਨਾਮੈਂਟ ਖਤਮ ਹੋਣ ਤੋਂ ਕੁੱਝ ਹਫਤੇ ਬਾਅਦ ਹੀ ਏਡੇ ਵਿਸ਼ਾਲ ਸਟੇਡੀਅਮ ਨੂੰ ਮੁਕੰਮਲ ਰੂਪ ਵਿਚ ਇਸ ਥਾਂ ਤੋਂ ਹਟਾ ਦਿੱਤਾ ਜਾਵੇਗਾ। 974 ਕਤਰ ਦਾ ਕੌਮਾਂਤਰੀ ਫੋਨ ਕੋਡ (ISD) ਵੀ ਹੈ, ਸ਼ਾਇਦ ਇਸੇ ਕਰਕੇ ਇਸ ਨੂੰ 974 ਕੰਟੇਨਰਾਂ ਦੀ ਵਰਤੋਂ ਕਰਕੇ ਬਣਾਇਆ ਗਿਆ ਹੈ।

Lusail Stadium Qatar
ਦੋਹਾ ਤੋਂ ਤਕਰੀਬਨ 20 ਕਿਲੋਮੀਟਰ ਉਤਰ ਵੱਲ ਲੂਸੈਲ ਸ਼ਹਿਰ ਵਿਚ ਉਸਾਰਿਆ ਗਿਆ ਲੂਸੈਲ ਸਟੇਡੀਅਮ (Lusail Stadium) ਕਤਰ ਦਾ ਸਭ ਤੋਂ ਵੱਡਾ ਸਟੇਡੀਅਮ ਹੈ। ਕਤਰ ਫੁੱਟਬਾਲ ਐਸੋਸੀਏਸ਼ਨ ਦੀ ਮਾਲਕੀ ਵਾਲ਼ੇ ਇਸ ਸਟੇਡੀਅਮ ਦੀ ਦਰਸ਼ਕ ਸਮਰੱਥਾ 80,000 ਹੈ। ਇਸ ਦੀ ਉਸਾਰੀ 2017 ਵਿਚ ਸ਼ੁਰੂ ਕੀਤੀ ਗਈ ਸੀ ਅਤੇ ਫੀਫਾ ਵਿਸ਼ਵ ਕੱਪ 2022 ਦੀ ਮੇਜ਼ਬਾਨੀ ਨੂੰ ਧਿਆਨ ਵਿਚ ਰਖਦਿਆਂ ਇਹ ਉਸਾਰੀ ਜੰਗੀ ਪੱਧਰ ’ਤੇ ਕੰਮ ਕਰਕੇ 4 ਸਾਲ ਦੇ ਰਿਕਾਰਡ ਸਮੇਂ ਅੰਦਰ ਮੁਕੰਮਲ ਕਰਵਾਈ ਗਈ।
ਇਸ ਸਟੇਡੀਅਮ ਦਾ ਡੀਜ਼ਾਈਨ ਬਰਤਾਨੀਆ ਦੀ ਮਸ਼ਹੂਰ ਆਰਕੀਟੈਕਟ ਕੰਪਨੀ ਫੋਸਟਰ ਐਂਡ ਪਾਰਟਨਰ (Foster & partner) ਵੱਲੋਂ ਤਿਆਰ ਕੀਤਾ ਗਿਆ ਹੈ ਜੋ ਕਿ ਅਰਬੀ ਵਿਰਾਸਤ ਨੂੰ ਪੇਸ਼ ਕਰਦਾ ਹੈ। ਇਸ ਸਟੇਡੀਅਮ ਵਿਚ (Fifa) ਫੀਫਾ ਵਿਸ਼ਵ ਕੱਪ 2022 ਦੇ ਫਾਈਨਲ ਮੈਚ (Final match) ਤੋਂ ਪਹਿਲਾਂ 9 ਹੋਰ ਅਹਿਮ ਮੈਚ ਵੀ ਖੇਡੇ ਜਾਣਗੇ ਅਤੇ ਸਮਾਪਤੀ ਸਮਾਗਮ ਵੀ ਇਥੇ ਹੀ ਹੋਵੇਗਾ। ਵਿਸ਼ਵ ਕੱਪ ਦੇ ਮੁਕੰਮਲ ਹੋਣ ਤੋਂ ਬਾਅਦ ਦੂਜੇ ਸਟੇਡੀਅਮਾਂ ਵਾਂਗ ਹੀ ਇਸ ਸਟੇਡੀਅਮ ਦੀ ਦਰਸ਼ਕ ਸਮਰੱਥਾ ਵੀ ਘਟਾ ਦਿੱਤੀ ਜਾਵੇਗੀ ਅਤੇ ਹਟਾਈਆਂ ਗਈਆਂ ਕੁਰਸੀਆਂ ਵਾਲ਼ੀ ਥਾਂ ’ਤੇ ਸਕੂਲ, ਸ਼ਾਪਿੰਗ ਮਾਲ, ਫਿਟਨੈਸ ਕੇਂਦਰ, ਸਿਹਤ ਕਲੀਨਿਕ ਅਤੇ ਬਗੀਚੇ ਬਣਾਏ ਜਾਣਗੇ।

ਦਿਲਚਸਚ ਤੱਥ ਇਹ ਹੈ ਕਿ ਬਹੁਤ ਸਾਰੇ ਲੋਕ ਮੰਨਦੇ ਹਨ ਕਿ ਕਤਰ ਨੂੰ ਸਿਰਫ ਇਕ ਵਿਸ਼ਵ ਕੱਪ ਮੁਕਾਬਲੇ ਲਈ ਇੰਨੇ ਮਹਿੰਗੇ ਸਟੇਡੀਅਮ ਨਹੀਂ ਬਣਾਉਣੇ ਚਾਹੀਦੇ, ਕਿਉਂਕਿ ਇੱਕ ਵਾਰ ਫੁੱਟਬਾਲ ਵਿਸ਼ਵ ਕੱਪ ਖਤਮ ਹੋਣ ਤੋਂ ਬਾਅਦ, ਇਹ ਸਟੇਡੀਅਮ ਵੀ ਬਹੁਤੇ ਏਸ਼ੀਆਈ ਮੁਲਕਾਂ ਦੇ ਫੁੱਟਬਾਲ ਸਟੇਡੀਅਮਾਂ ਵਾਂਗ ਸਿਰਫ ਖਾਲੀ ਇਮਾਰਤਾਂ ਬਣ ਸਕਦੇ ਹਨ। ਪਰ ਦੂਜੇ ਪਾਸੇ ਕਤਰ ਦੇ ਸੂਝਵਾਨ ਹਾਕਮਾਂ ਵੱਲੋਂ ਇਨ੍ਹਾਂ ਸਟੇਡੀਅਮਾਂ ਨੂੰ ਇਸ ਢੰਗ ਨਾਲ਼ ਵਿਓਂਤਵਧ ਕੀਤਾ ਗਿਆ ਹੈ ਕਿ ਫੀਫਾ ਵਿਸ਼ਵ ਕੱਪ 2022 ਦੇ ਪੂਰਾ ਹੋਣ ਤੋਂ ਬਾਅਦ ਵੀ, ਕਤਰ ਦੇ ਇਹ ਵਿਸ਼ਵ ਕੱਪ ਸਟੇਡੀਅਮ ਅਗਲੇ ਦਹਾਕੇ ਵਿੱਚ ਵਿਦੇਸ਼ਾਂ ਤੋਂ ਸੈਲਾਨੀਆਂ ਦੀ ਵੱਡੀ ਭੀੜ ਅਤੇ ਵਿਸ਼ਵ ਭਰ ਦੇ ਫੁੱਟਬਾਲ ਪ੍ਰੇਮੀਆਂ ਲਈ ਬਹੁਤ ਜ਼ਿਆਦਾ ਖਿੱਚ ਨਾਲ਼ ਭਰਪੂਰ ਹੋਣਗੇ।
FAQ
What is Qatar famous for?

Qatar is famous for its huge oil and natural gas reserves. Qatar is one of the world’s largest exporters of oil and natural gas. Qatar is also known for its premium class airline Qatar Airways.
What is famous thing of Qatar?

Nowadays Qatar is famous because of Fifa word cup 2022 which is being held in Doha from 20 November to 18th Dec 2022. Qatar Govt. has constructed very large, beautiful and unique stadiums for Fifa world cup 2022.
Where is the opening ceremony of Fifa world cup 2022 ?

Opening ceremony of the Fifa world cup 2022 will be held in Al Bayt stadium. This stadium is situated in Al Khor City, 35 km north of Doha. This is the second largest stadium of Qatar by Sitting capacity.
Which is biggest stadium in Qatar for FIFA 2022?
Lusail Stadium is the biggest stadium of Qatar with 80,000 sitting capacity. This stadium is located in the city of Lusail, about 20 km north of Doha.
World cup closing ceremony 2022 ? where is the fifa world cup closing ceremony ?

The final match & Closing ceremony of FIFA World Cup 2022 will be held in Lusail stadium, in Lusail city, located about 15 km north from the capital city Doha.
which stadium will demolished after fifa cop 2022?

Qatar government has plan to demolished one of the 8 stadiums which are built to host fifa world cup 2022. After completion of this world cup this Stadium will removed entirely.