Site icon

FIH Nations Cup 2025 : Malasya all set to host fih event

FIH Nations cup

FIH Nations cup

ਪਰਮੇਸ਼ਰ ਸਿੰਘ ਬੇਰਕਲਾਂ

ਸਪੋਰਟਸ ਪਰਲਜ, 1 ਜੂਨ 2025: ਕੌਮਾਂਤਰੀ ਹਾਕੀ ਫੈਡਰੇਸ਼ਨ ਵੱਲੋਂ ਮਰਦਾਂ ਦਾ ਨੇਸ਼ਨਜ਼ ਹਾਕੀ ਕੱਪ 15 ਜੂਨ ਤੋਂ 21 ਜੂਨ ਤੱਕ ਮਲੇਸ਼ੀਆ ਦੀ ਰਾਜਧਾਨੀ ਕੁਆਲਾਲੰਪੁਰ ਵਿਖੇ ਕਰਵਾਇਆ ਜਾਵੇਗਾ। ਮਲੇਸ਼ੀਆ ਹਾਕੀ ਕਨਫੈਡਰੇਸ਼ਨ ਦੇ ਪ੍ਰਧਾਨ ਸੁਬਹਾਨ ਕਮਾਲ ਨੇ ਦੱਸਿਆ ਕਿ ਟੂਰਨਾਮੈਂਟ ਦੀਆਂ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ। ਨੇਸ਼ਨਜ਼ ਕੱਪ ਪਹਿਲੀ ਵਾਰ ਮਲੇਸ਼ੀਆ ਵਿਚ ਹੋ ਰਿਹਾ ਹੈ।

FIH Nations Cup ਵਿਚ ਮੇਜ਼ਬਾਨ ਮਲੇਸ਼ੀਆ ਸਮੇਤ 8 ਟੀਮਾਂ ਹਿੱਸਾ ਲੈਣਗੀਆਂ

ਇਸ ਟੂਰਨਾਮੈਂਟ ਵਿਚ ਮੇਜ਼ਬਾਨ ਮਲੇਸ਼ੀਆ ਤੋਂ ਇਲਾਵਾ ਪਾਕਿਸਤਾਨ, ਜਾਪਾਨ, ਨਿਊਜ਼ੀਲੈਂਡ, ਫਰਾਂਸ, ਕੋਰੀਆ, ਦੱਖਣੀ ਅਫਰੀਕਾ ਅਤੇ ਵੇਲਜ਼ ਦੀਆਂ ਹਿੱਸਾ ਲੈਣਗੀਆਂ। ਇਨ੍ਹਾਂ ਟੀਮਾਂ ਨੂੰ ਦੋ ਪੂਲਾਂ ਏ ਅਤੇ ਬੀ ਵਿਚ ਵੰਡਿਆ ਗਿਆ ਹੈ। ਪੂਲ ਏ ਵਿਚ ਫਰਾਂਸ, ਕੋਰੀਆ, ਦੱਖਣੀ ਅਫਰੀਕਾ ਅਤੇ ਵੇਲਜ਼ ਦੀਆਂ ਟੀਮਾਂ ਜਦਕਿ ਪੂਲ ਬੀ ਵਿਚ ਮੇਜ਼ਬਾਨ ਮਲੇਸ਼ੀਆ ਤੋਂ ਇਲਾਵਾ ਪਾਕਿਸਤਾਨ, ਜਾਪਾਨ ਅਤੇ ਨਿਊਜ਼ੀਲੈਂਡ ਦੀਆਂ ਟੀਮਾਂ ਸ਼ਾਮਿਲ ਹਨ। ਉਦਘਾਟਨੀ ਮੈਚ ਫਰਾਂਸ ਅਤੇ ਕੋਰੀਆ ਵਿਚਾਲ਼ੇ ਖੇਡਿਆ ਜਾਵੇਗਾ। 15 ਤੋਂ 18 ਜੂਨ ਤੱਕ ਪੂਲ ਗੇੜ ਦੇ ਮੈਚ ਹੋਣਗੇ। 19 ਜੂਨ ਆਰਾਮ ਦਾ ਦਿਨ ਰਹੇਗਾ ਅਤੇ 20-21 ਜੂਨ ਨੂੰ ਕਲਾਸੀਫਿਕੇਸ਼ਨ ਮੈਚਾਂ ਤੋਂ ਇਲਾਵਾ ਸੈਮੀਫਾਈਨਲ, ਕਾਂਸੀ ਤਮਗ਼ੇ ਦਾ ਮੈਚ ਤੇ ਫਾਈਨਲ ਖੇਡਿਆ ਜਾਵੇਗਾ।

2022 ਵਿਚ ਹੋਇਆ ਪਹਿਲਾ ਨੇਸ਼ਨਜ਼ ਕੱਪ ਦੱਖਣੀ ਅਫਰੀਕਾ ਦੀ ਟੀਮ ਨੇ ਜਿੱਤਿਆ ਸੀ ਜਦਕਿ ਪਿਛਲੇ ਸਾਲ 2024 ਵਿਚ ਨਿਊਜ਼ੀਲੈਂਡ ਨੇਸ਼ਨਜ਼ ਕੱਪ ਟੂਰਨਾਮੈਂਟ ਦਾ ਚੈਂਪੀਅਨ ਬਣਿਆ।

FIH pro hockey leage ਦੇ ਮੈਚ 7 ਜੂਨ ਤੋਂ ਹਾਲੈਂਡ ਤੇ ਆਸਟਰੀਆ ਵਿਚ

ਕੌਮਾਂਤਰੀ ਹਾਕੀ ਫੈਡਰੇਸ਼ਨ ਵੱਲੋਂ ਕਰਵਾਈ ਜਾਂਦੀ ਐਫ ਆਈ ਐਚ ਪ੍ਰੋ ਹਾਕੀ ਲੀਗ ਦੇ ਮੈਚ 7 ਜੂਨ ਤੋਂ ਸ਼ੁਰੂ ਹੋ ਰਹੇ ਹਨ। ਨੀਦਰਲੈਂਡ ਦੇ ਸ਼ਹਿਰ ਐਮਸਟਲਵੀਨ ਅਤੇ ਬੈਲਜੀਅਮ ਦੀ ਰਾਜਧਾਨੀ ਐਂਟਵਰਪ ਵਿੱਚ 7 ਜੂਨ ਤੋਂ 29 ਜੂਨ ਤੱਕ ਮੈਚ ਖੇਡੇ ਜਾਣਗੇ।

ਹਾਕੀ ਇੰਡੀਆ ਨੇ ਇਸ ਲੀਗ ਵਾਸਤੇ ਕੁੱਝ ਦਿਨ ਪਹਿਲਾਂ ਹੀ 24 ਮੈਂਬਰੀ ਭਾਰਤੀ ਟੀਮ ਦਾ ਐਲਾਨ ਕੀਤਾ ਹੈ ਜਿਸ ਦੀ ਕਪਤਾਨੀ ਹਰਮਨਪ੍ਰੀਤ ਸਿੰਘ ਨੂੰ ਸੌਂਪੀ ਗਈ ਹੈ ਜਦਕਿ ਹਾਰਦਿਕ ਸਿੰਘ ਉਪ ਕਪਤਾਨ ਹੋਣਗੇ। ਟੀਮ ਦੇ ਬਾਕੀ ਮੈਂਬਰਾਂ ਵਿਚ ਗੋਲਕੀਪਰ: ਕ੍ਰਿਸ਼ਨ ਬਹਾਦੁਰ ਪਾਠਕ ਅਤੇ ਸੂਰਜ ਕਰਕੇਰਾ, ਫੁੱਲ ਬੈਕ (ਡਿਫੈਂਡਰ) ਸੁਮਿਤ, ਅਮਿਤ ਰੋਹਿਦਾਸ, ਜੁਗਰਾਜ ਸਿੰਘ, ਨੀਲਮ ਸੰਜੀਪ ਜੇਸ, ਹਰਮਨਪ੍ਰੀਤ ਸਿੰਘ, ਜਰਮਨਪ੍ਰੀਤ ਸਿੰਘ, ਸੰਜੇ ਅਤੇ ਯਸ਼ਦੀਪ ਸਿਵਾਚ।

ਮਿਡਫੀਲਡਰ: ਰਾਜ ਕੁਮਾਰ ਪਾਲ, ਨੀਲਕੰਤ ਸ਼ਰਮਾ, ਹਾਰਦਿਕ ਸਿੰਘ, ਰਜਿੰਦਰ ਸਿੰਘ, ਮਨਪ੍ਰੀਤ ਸਿੰਘ, ਵਿਵੇਕ ਸਾਗਰ ਪ੍ਰਸਾਦ, ਸ਼ਮਸ਼ੇਰ ਸਿੰਘ। ਹਮਲਾਵਰ ਕਤਾਰ/ਫਾਰਵਰਡ ਦਾ ਜਿੰਮਾ ਗੁਰਜੰਟ ਸਿੰਘ, ਅਭਿਸ਼ੇਕ, ਸ਼ਿਲਾਨੰਦ ਲਾਕੜਾ, ਮਨਦੀਪ ਸਿੰਘ, ਲਲਿਤ ਕੁਮਾਰ ਉਪਾਧਿਆਏ, ਦਿਲਪ੍ਰੀਤ ਸਿੰਘ, ਸੁਖਜੀਤ ਸਿੰਘ ਨੂੰ ਸੌਂਪਿਆ ਗਿਆ ਹੈ।

ਭਾਰਤ ਆਪਣੇ ਯੂਰਪੀ ਪੜਾਅ ਦੀ ਸ਼ੁਰੂਆਤ 7 ਅਤੇ 9 ਜੂਨ ਨੂੰ ਨੀਦਰਲੈਂਡਜ਼ ਵਿਰੁੱਧ ਦੋ ਮੈਚਾਂ ਨਾਲ ਕਰੇਗਾ। ਫਿਰ 11 ਅਤੇ 12 ਜੂਨ ਨੂੰ ਐਮਸਟਲਵੀਨ ਦੇ ਵੈਗਨਰ ਸਟੇਡੀਅਮ ਵਿੱਚ ਅਰਜਨਟੀਨਾ ਵਿਰੁੱਧ 2 ਮੈਚ ਖੇਡੇ ਜਾਣਗੇ। ਇਸ ਤੋਂ ਬਾਅਦ ਭਾਰਤੀ ਟੀਮ 14 ਅਤੇ 15 ਜੂਨ ਨੂੰ ਆਸਟ੍ਰੇਲੀਆ ਦਾ ਸਾਹਮਣਾ ਕਰਨ ਲਈ ਐਂਟਵਰਪ ਜਾਵੇਗੀ। ਮੁੜ 21 ਅਤੇ 22 ਜੂਨ ਨੂੰ ਮੇਜ਼ਬਾਨ ਬੈਲਜੀਅਮ ਵਿਰੁੱਧ 2 ਮੈਚਾਂ ਨਾਲ਼ ਆਪਣੀ ਮੁਹਿੰਮ ਖਤਮ ਕਰੇਗੀ। ਹੁਣ ਤੱਕ ਖੇਡੇ ਗਏ 8 ਮੈਚਾਂ ਵਿਚੋਂ ਭਾਰਤੀ ਟੀਮ ਨੇ 5 ਮੈਚ ਜਿੱਤੇ ਅਤੇ 3 ਵਿਚ ਹਾਰ ਦਾ ਸਾਹਮਣਾ ਕੀਤਾ। ਪਿਛਲੇ 8 ਮੈਚਾਂ ਵਿਚ ਭਾਰਤ ਨੇ 16 ਗੋਲ਼ ਕੀਤੇ ਅਤੇ 12 ਗੋਲ਼ ਕਰਵਾਏ ਹਨ। ਅੰਕ ਸੂਚੀ ਵਿਚ ਇਸ ਵੇਲ਼ੇ ਇੰਗਲੈਂਡ (16) ਅਤੇ ਬੈਲਜੀਅਮ (16) ਤੋਂ ਬਾਅਦ ਭਾਰਤੀ ਟੀਮ 15 ਅੰਕਾਂ ਨਾਲ਼ ਤੀਜੇ ਸਥਾਨ ‘ਤੇ ਹੈ।

FIH Nations cup 2025

The International Hockey Federation will host the Men’s Nations Hockey Cup from June 15 to June 21 in Kuala Lumpur, the capital of Malaysia. Apart from hosts Malaysia, Pakistan see more

Where is the FIH Nations Cup being played?

Men’s Nations Hockey Cup from June 15 to June 21 in Kuala Lumpur, the capital of Malaysia.

Who won the fih nations cup 2024 ?

Newzeeland team won the FIH nations cup 2024.

Exit mobile version