ਪਰਮੇਸ਼ਰ ਸਿੰਘ ਬੇਰਕਲਾਂ
ਸਪੋਰਟਸ ਪਰਲਜ, 4 ਜੂਨ 2025: Fifa club world cup-2025 ਫੀਫਾ ਕਲੱਬ ਵਿਸ਼ਵ ਕੱਪ-2025 ਅਮਰੀਕਾ ਦੇ ਵੱਖ ਵੱਖ ਸ਼ਹਿਰਾਂ ਵਿਚ 12 ਸਟੇਡੀਅਮਾਂ ਵਿਚ 15 ਜੂਨ ਤੋਂ 13 ਜੁਲਾਈ ਤੱਕ ਖੇਡਿਆ ਜਾਵੇਗਾ। ਕੌਮਾਂਤਰੀ ਫੁੱਟਬਾਲ ਫੈਡਰੇਸ਼ਨ ਵੱਲੋਂ ਕਰਵਾਏ ਜਾਣ ਵਾਲ਼ੇ ਇਸ ਆਲਮੀ ਟੂਰਨਾਮੈਂਟ ਵਿਚ ਪਹਿਲੀ ਵਾਰ 32 ਕਲੱਬਾਂ ਦੀਆਂ ਟੀਮਾਂ ਹਿੱਸਾ ਲੈਣਗੀਆਂ। ਇਨ੍ਹਾਂ 32 ਟੀਮਾਂ ਨੂੰ 4-4 ਦੇ 8 ਗਰੁੱਪਾਂ ਵਿਚ ਵੰਡਿਆ ਗਿਆ ਹੈ।
Fifa club world cup-2025 ਵਾਸਤੇ 32 ਟੀਮਾਂ ਨੂੰ 4-4 ਦੇ 8 ਗਰੁੱਪਾਂ ਵਿਚ ਵੰਡਿਆ
ਗਰੁੱਪ ਏ ਐਸ ਈ ਪਲਮੀਅਰਾਜ, ਐਫ ਸੀ ਪੋਰਟੋ, ਅਲ ਅਹਲੀ ਅਤੇ ਇੰਟਰ ਮਿਆਮੀ,
ਗਰੁੱਪ ਬੀ ਵਿਚ ਪੈਰਿਸ ਸੇਂਟ-ਜਰਮੇਨ, ਐਟਲੇਟਿਕੋ ਡੀ ਮੈਡ੍ਰਿਡ, ਬੋਟਾਫੋਗੋ ਅਤੇ ਸੀਏਟਲ ਸਾਉਂਡਰਜ਼ ਐਫਸੀ
ਗਰੁੱਪ ਸੀ ਵਿਚ ਐਫ ਸੀ ਬਾਯਰਨ, ਆਕਲੈਂਡ ਸਿਟੀ ਕਲੱਬ, ਬੋਕਾ ਜੂਨੀਅਰਜ਼ ਅਤੇ ਐਸ ਐਲ ਬੈਨਫਿਕੋ
ਗਰੁੱਪ ਡੀ ਵਿਚ ਸੀ ਆਰ ਫਲੇਮੇਂਗੋ, ਐਸਪੀਅਰੈਂਸ ਸਪੋਰਟਿਵ ਟਿਊਨਿਸ, ਚੈਲਸੀਆ ਅਤੇ ਲਾਸ ਏਂਜਲਸ ਫੁੱਟਬਾਲ ਕਲੱਬ,
ਗਰੁੱਪ ਈ ਵਿਚ ਸੀ ਏ ਰਿਵਰ ਪਲੇਟ, ਉਰਾਵਾ ਰੈਡਜ਼, ਸੀ ਐਫ ਮੋਂਟੇਰੀ ਅਤੇ ਇੰਟਰਨੈਜ਼ੋਨਲ ਮਿਲਾਨੋ
ਗਰੁੱਪ ਐੱਫ ਵਿਚ ਫਲੂਮੀਨੈਂਸ ਕਲੱਬ, ਬੋਰੂਸੀਆ ਡਾਰਟਮੰਡ, ਉਲਸਾਨ ਐਚਡੀ ਅਤੇ ਮਾਮੇਲੋਡੀ ਸਨਡਾਊਨਜ਼ ਐਫਸੀ
ਗਰੁੱਪ ਜੀ ਵਿਚਮੈਨਚੈਸਟਰ ਸਿਟੀ, ਵਾਈਡਾਡ ਏਸੀ , ਅਲ ਆਇਨ ਐਫਸੀ ਅਤੇ ਜੁਵੈਂਟਸ ਐਫਸੀ
ਗਰੁੱਪ ਐਚ ਵਿਚ ਰੀਅਲ ਮੈਡ੍ਰਿਡ , ਅਲ ਹਿਲਾਲ, ਸੀ ਐਫ ਪਚੂਕਾ ਅਤੇ ਸਾਲਜ਼ਬਰਗ ਕਲੱਬ ਸ਼ਾਮਿਲ ਹਨ।
Fifa club world cup-2025 ਦੇ ਸਟੇਡੀਅਮਾਂ ਬਾਰੇ ਸੰਖੇਪ ਜਾਣਕਾਰੀ
Fifa club world cup-2025 ਫੀਫਾ ਦੇ ਮੁੱਖ ਟੂਰਨਾਮੈਂਟ ਫੁੱਟਬਾਲ ਵਿਸ਼ਵ ਕੱਪ ਵਾਂਗ ਹੀ ਵੱਡਾ ਟੂਰਨਾਮੈਂਟ ਹੈ। ਉਲੰਪਿਕ ਖੇਡਾਂ ਤੋਂ ਬਾਅਦ ਇਹ ਟੂਰਨਾਮੈਂਟ ਦੁਨੀਆਂ ਵਿਚ ਸਭ ਤੋਂ ਵੱਧ ਦਰਸ਼ਕਾਂ ਨੂੰ ਖਿੱਚਦਾ ਹੈ। ਇਸੇ ਕਰਕੇ ਫੀਫਾ ਵੱਲੋਂ ਉਲੰਪਿਕ ਖੇਡਾਂ ਵਾਂਗ ਹੀ ਵਿਸ਼ਾਲ ਟੂਰਨਾਮੈਂਟਾਂ ਦੀ ਚੋਣ ਕੀਤੀ ਜਾਂਦੀ ਹੈ।
ਮੈਟਲਾਈਫ ਸਟੇਡੀਅਮ – ਈਸਟ ਰਦਰਫੋਰਡ, ਨਿਊ ਜਰਸੀ
82,500 ਦਰਸ਼ਕਾਂ ਦੀ ਸਮਰੱਥਾ ਵਾਲ਼ੇ ਇਸ ਬਹੁਮੰਤਵੀ ਸਟੇਡੀਅਮ ਨੂੰ ਫੀਫਾ ਕਲੱਬ ਵਿਸ਼ਵ ਕੱਪ 2025 ਦੇ 9 ਜੁਲਾਈ ਨੂੰ ਦੋਵੇਂ ਸੈਮੀਫਾਈਨਲ ਅਤੇ 13 ਜੁਲਾਈ, 2025 ਨੂੰ ਫਾਈਨਲ ਮੈਚ ਦੀ ਮੇਜ਼ਬਾਨੀ ਲਈ ਚੁਣਿਆ ਗਿਆ ਹੈ। ਇਸ ਕੱਪ ਦਾ ਸਮਾਪਤੀ ਸਮਾਗਮ 2010 ਵਿਚ ਸ਼ੁਰੂ ਹੋਏ ਇਸੇ ਸਟੇਡੀਅਮ ਵਿਚ ਹੋਵੇਗਾ। ਨੈਸ਼ਨਲ ਫੁੱਟਬਾਲ ਲੀਗ ਦੌਰਾਨ ਨਿਊਯਾਰਕ ਜਾਇੰਟਸ ਅਤੇ ਨਿਊਯਾਰਕ ਜੈਟਸ ਕਲੱਬਾਂ ਦਾ ਘਰੇਲੂ ਮੈਦਾਨ ਹੁੰਦਾ ਹੈ।
ਰੋਜ਼ ਬਾਊਲ – ਪਾਸਾਡੇਨਾ, ਕੈਲੀਫੋਰਨੀਆ
ਅਮਰੀਕਾ ਦੇ ਸਭ ਤੋਂ ਵੱਡੇ ਅਤੇ ਸਭ ਤੋਂ ਪੁਰਾਣੇ ਸਟੇਡੀਅਮਾਂ ਵਿੱਚੋਂ ਇੱਕ ਰੋਜ਼ ਬਾਊਲ ਦੀ ਸਮਰੱਥਾ 88500 ਦਰਸ਼ਕਾਂ ਦੀ ਹੈ। 1922 ਵਿਚ ਉਸਾਰੇ ਗਏ ਇਸ ਸਟੇਡੀਅਮ ਨੂੰ ਕਈ ਵਾਰ ਨਵਿਆ ਕੇ ਇਸ ਨੂੰ ਆਧੁਨਿਕ ਤਕਨੀਕਾਂ ਨਾਲ਼ ਲੈਸ ਕੀਤਾ ਗਿਆ ਹੈ। ਹਾਲੀਵੁੱਡ ਨਗਰੀ ਲਾਸ ਏਂਜਲਸ ਵਿਖੇ ਸਥਿਤ ਰੋਜ਼ ਬਾਊਲ ਨੇ 1994 ਦੇ ਮਰਦਾਂ ਦੇ ਫੀਫਾ ਵਿਸ਼ਵ ਕੱਪ ਫਾਈਨਲ ਅਤੇ 1999 ਵਿਚ ਔਰਤਾਂ ਦੇ ਫੀਫਾ ਵਿਸ਼ਵ ਕੱਪ ਫਾਈਨਲ ਦੀ ਮੇਜ਼ਬਾਨੀ ਕੀਤੀ ਸੀ।
ਲੂਮੇਨ ਫੀਲਡ – ਸੀਏਟਲ, ਵਾਸ਼ਿੰਗਟਨ
69,000 ਦਰਸ਼ਕ ਸਮਰੱਥਾ ਵਾਲ਼ਾ ਸੀਏਟਲ ਦਾ ਇਹ ਸਟੇਡੀਅਮ 2002 ਵਿਚ ਸ਼ੁਰੂ ਕੀਤਾ ਗਿਆ ਸੀ। ਮੇਜਰ ਲੀਗ ਸੌਕਰ (MLS) ਦੌਰਾਨ ਸੀਏਟਲ ਸਾਊਂਡਰਸ ਟੀਮ ਦਾ ਘਰੇਲੂ ਮੈਦਾਨ ਇਹ ਸਟੇਡੀਅਮ ਦੂਜੇ ਸਟੇਡੀਅਮਾਂ ਦੇ ਉਲਟ ਘੋੜੇ ਦੀ ਖੁਰੀ ਵਾਂਗ ਇੱਕ ਪਾਸਿਓਂ ਖੁੱਲ੍ਹਾ ਰੱਖਿਆ ਗਿਆ ਹੈ। ਇਸ ਦੀ ਇਹ ਅਨੋਖੀ ਬਣਤਰ ਦਰਸ਼ਕਾਂ ਨੂੰ ਫੁੱਟਬਾਲ ਮੈਚ ਦੇ ਨਾਲ਼ ਨਾਲ਼ ਸੀਏਟਲ ਸ਼ਹਿਰ ਦਾ ਸੁੰਦਰ ਨਜ਼ਾਰਾ ਵੇਖਣ ਦਾ ਵੀ ਮੌਕਾ ਦਿੰਦੀ ਹੈ। ਫੀਫਾ ਵਿਸ਼ਵ ਕੱਪ 2026 ਦੇ ਅੱਧੀ ਦਰਜ਼ਨ ਮੈਚ ਇਸ ਸਟੇਡੀਅਮ ਵਿਚ ਹੋਣਗੇ।
ਲਿੰਕਨ ਫਾਈਨੈਂਸ਼ੀਅਲ ਫੀਲਡ – ਫਿਲਾਡੇਲਫੀਆ, ਪੈਨਸਿਲਵੇਨੀਆ
69,000 ਦਰਸ਼ਕ ਸਮਰੱਥਾ ਵਾਲ਼ਾ ਇਹ ਸਟੇਡੀਅਮ 2003 ਵਿਚ ਸ਼ੁਰੂ ਕੀਤਾ ਗਿਆ। ਨੈਸ਼ਨਲ ਫੁੱਟਬਾਲ ਲੀਗ (NFL) ਦੌਰਾਨ ਫਿਲਾਡੇਲਫੀਆ ਈਗਲਸ ਦਾ ਘਰੇਲੂ ਮੈਦਾਨ ਇਹ ਸਟੇਡੀਅਮ ਵੀ 2026 ਦੇ ਫੀਫਾ ਵਿਸ਼ਵ ਕੱਪ ਅੱਧੀ ਦਰਜ਼ਨ ਮੈਚਾਂ ਦੀ ਮੇਜ਼ਬਾਨੀ ਕਰੇਗਾ।
ਬੈਂਕ ਆਫ ਅਮਰੀਕਾ ਸਟੇਡੀਅਮ – ਸ਼ਾਰਲੋਟ, ਨਾਰਥ ਕੈਰੋਲੀਨਾ
75,000 ਦਰਸ਼ਕਾਂ ਦੀ ਸਮਰੱਥਾ ਵਾਲ਼ਾ ਇਹ ਸਟੇਡੀਅਮ 1996 ਵਿਚ ਸ਼ੁਰੂ ਕੀਤਾ ਗਿਆ ਸੀ। ਇਹ ਵੀ ਅਮਰੀਕਾ ਦੀ ਮੇਜਰ ਲੀਗ ਸੌਕਰ (MLS) ਵਾਸਤੇ ਸ਼ਾਰਲੋਟ ਫੁੱਟਬਾਲ ਕਲੱਬ ਅਤੇ ਨੈਸ਼ਨਲ ਫੁੱਟਬਾਲ ਲੀਗ (NFL) ਵਾਸਤੇ ਕੈਰੋਲੀਨਾ ਪੈਂਥਰਜ ਵੱਲੋਂ ਘਰੇਲੂ ਮੈਦਾਨ ਵਜੋਂ ਵਰਤਿਆ ਜਾਂਦਾ ਹੈ।
TQL ਸਟੇਡੀਅਮ – ਸਿਨਸਿਨਾਟੀ, ਓਹਾਇਓ
26,000 ਦਰਸ਼ਕਾਂ ਦੀ ਸਮਰੱਥਾ ਵਾਲ਼ਾ ਇਹ ਸਟੇਡੀਅਮ ਹਾਲੇ 4 ਸਾਲ ਪਹਿਲਾਂ ਹੀ 2021 ਸ਼ੁਰੂ ਕੀਤਾ ਗਿਆ ਹੈ। ਮੇਜਰ ਲੀਗ ਸੌਕਰ (MLS) ਦੌਰਾਨ ਸਿਨਸਿਨਾਟੀ ਫੁੱਟਬਾਲ ਕਲੱਬ ਵੱਲੋਂ ਘਰੇਲੂ ਮੈਦਾਨ ਵਜੋਂ ਵਰਤਿਆ ਜਾਂਦਾ ਹੈ।
ਮਰਸੀਡੀਜ਼-ਬੈਂਜ਼ ਸਟੇਡੀਅਮ – ਅਟਲਾਂਟਾ, ਜਾਰਜੀਆ
75,000 ਦਰਸ਼ਕਾਂ ਦੀ ਸਮਰੱਥਾ ਅਤੇ ਸਿਖ਼ਰ ਤੋਂ ਗੋਲ਼ ਆਕਾਰ ਵਿਚ ਖੁੱਲ੍ਹਣਯੋਗ ਛੱਤ ਵਾਲਾ ਇਹ ਸਟੇਡੀਅਮ 2017 ਵਿਚ ਖੋਲ੍ਹਿਆ ਗਿਆ ਸੀ। ਇਹ ਸਟੇਡੀਅਮ ਅਮਰੀਕਾ ਦੀ ਮੇਜਰ ਲੀਗ ਸੌਕਰ (MLS) ਵਾਸਤੇ ਅਟਲਾਂਟਾ ਯੂਨਾਈਟਿਡ ਕਲੱਬ ਅਤੇ ਨੈਸ਼ਨਲ ਫੁੱਟਬਾਲ ਲੀਗ (NFL) ਵਾਸਤੇ ਐਟਲਾਂਟਾ ਫਾਲਕਨ ਕਲੱਬ ਦਾ ਘਰੇਲੂ ਮੈਦਾਨ ਹੁੰਦਾ ਹੈ। 2026 ਵਿਚ ਹੋਣ ਵਾਲ਼ੇ ਫੀਫਾ ਫੁੱਟਬਾਲ ਵਿਸ਼ਵ ਕੱਪ ਦੇ ਮੈਚਾਂ ਵਿਚੋਂ ਨੌਕ ਆਊਟ ਗੇੜ ਦੇ ਮੈਚਾਂ ਸਮੇਤ 8 ਮੈਚ ਇਸੇ ਸਟੇਡੀਅਮ ਵਿਚ ਖੇਡੇ ਜਾਣਗੇ।
ਹਾਰਡ ਰਾਕ ਸਟੇਡੀਅਮ – ਮਿਆਮੀ ਗਾਰਡਨਜ਼, ਫਲੋਰੀਡਾ
: 65,000 ਦਰਸ਼ਾਂ ਦੀ ਸਮਰੱਥਾ ਵਾਲ਼ਾ ਇਹ ਸਟੇਡੀਅਮ ਵੀ ਅਮਰੀਕਾ ਦੇ ਵੱਡੇ ਤੇ ਚਰਚਿਤ ਸਟੇਡੀਅਮਾਂ ਵਿਚੋਂ ਇੱਕ ਹੈ। 1987 ਵਿਚ ਸ਼ੁਰੂ ਕੀਤਾ ਇਹ ਸਟੇਡੀਅਮ ਨੈਸ਼ਨਲ ਫੁੱਟਬਾਲ ਲੀਗ ਦੌਰਾਨ ਮਿਆਮੀ ਡੌਲਫਿਨਜ ਦਾ ਘਰੇਲੂ ਮੈਦਾਨ ਹੁੰਦਾ ਹੈ। ਮਿਆਮੀ ਗ੍ਰੈਂਡ ਪ੍ਰਿਕਸ ਫਾਰਮੂਲਾ-1 ਦੌੜ ਵੀ ਇਥੇ ਹੀ ਕਰਵਾਈ ਜਾਂਦੀ ਹੈ। ਇਸ ਤੋਂ ਇਲਾਵਾ ਮਿਆਮੀ ਓਪਨ ਟੈਨਿਸ, ਯੂਨੀਵਰਸਿਟੀ ਆਫ ਮਿਆਮੀ ਅਤੇ ਕੁੱਟ ਹੋਰ ਮੁੱਖ ਟੂਰਨਾਮੈਂਟ ਵੀ ਇਸੇ ਸਟੇਡੀਅਮ ਵਿਚ ਹੁੰਦੇ ਹਨ। 2025 ਦੇ ਫੀਫਾ ਕਲੱਬ ਵਿਸ਼ਵ ਕੱਪ ਦਾ ਉਦਘਾਟਨੀ ਸਮਾਗਮ ਤੇ ਮੈਚ ਵੀ ਇਸੇ ਸਟੇਡੀਅਮ ਵਿਚ ਹੋਵੇਗਾ।
ਆਡੀ ਫੀਲਡ – ਵਾਸ਼ਿੰਗਟਨ, ਡੀ.ਸੀ.
ਸਿਰਫ 20,000 ਦਰਸ਼ਕ ਸਮਰੱਥਾ ਵਾਲ਼ਾ ਆਡੀ ਫੀਲਡ ਸਟੇਡੀਅਮ ਫੀਫਾ ਕਲੱਬ ਵਿਸ਼ਵ ਕੱਪ 2025 ਦੌਰਾਨ ਸਭ ਤੋਂ ਛੋਟਾ ਸਟੇਡੀਅਮ ਹੋਵੇਗਾ। ਅਮਰੀਕਾ ਦੀ ਘਰੇਲੂ ਫੁੱਟਬਾਲ ਲੀਗ ‘ਮੇਜਰ ਲੀਗ ਸੌਕਰ’ (MLS) ਵਿਚ ਸਭ ਤੋਂ ਸਫਲ ਟੀਮ D. C. ਯੂਨਾਈਟਿਡ ਜਦਕਿ ਔਰਤਾਂ ਦੀ ਨੈਸ਼ਨਲ ਫੁੱਟਬਾਲ ਲੀਗ ਦੌਰਾਨ ਵਾਸ਼ਿੰਗਟਨ ਸਪਿਰਿਟ ਟੀਮ ਦਾ ਘਰੇਲੂ ਮੈਦਾਨ ਹੁੰਦਾ ਹੈ।
ਕੈਂਪਿੰਗ ਵਰਲਡ ਸਟੇਡੀਅਮ – ਆਰਲੈਂਡੋ, ਫਲੋਰੀਡਾ
65,000 ਦਰਸ਼ਕਾਂ ਦੀ ਸਮਰੱਥਾ ਵਾਲ਼ਾ ਇਹ ਸਟੇਡੀਅਮ ਵੀ ਅਮਰੀਕਾ ਦੇ ਸਭ ਤੋਂ ਪੁਰਾਣੇ ਅਤੇ ਵੱਡੇ ਸਟੇਡੀਅਮਾਂ ਵਿਚੋਂ ਇੱਕ ਹੈ। 1936 ਵਿਚ ਉਸਾਰੇ ਗਏ ਇਸ ਸਟੇਡੀਅਮ ਨੂੰ ਵੀ ਸਮੇਂ ਦਾ ਹਾਣੀ ਬਣਾਉਣ ਲਈ ਕਈ ਵਾਰ ਨਵਿਆਇਆ ਗਿਆ ਤੇ ਇਸ ਦੀ ਸਮਰੱਥਾ ਵੀ ਵਧਾਈ ਗਈ। 2014 ਵਿਚ 200 ਮਿਲੀਅਨ ਡਾਲਰ ਦੀ ਵੱਡੀ ਰਕਮ ਨਾਲ਼ ਇਸ ਦੀ ਲਗਪਗ 90 ਫੀਸਦੀ ਮੁੜ ਉਸਾਰੀ ਕਰਕੇ ਸਟੇਡੀਅਮ ਨੂੰ ਬਿਲਕੁਲ ਨਵਾਂ ਨਕੋਰ ਤੇ ਬਹੁਮੰਤਵੀ ਬਣਾ ਦਿੱਤਾ ਗਿਆ ਹੈ। ਇਸ ਸਟੇਡੀਅਮ ਵਿਚ ਵਿਸ਼ਵ ਪ੍ਰਸਿੱਧ ਗਾਇਕਾਂ ਤੇ ਕਲਾਕਾਰਾਂ ਦੇ ਵਿਸ਼ਾਲ ਸੰਗੀਤ ਤੇ ਮਨੋਰੰਜਨ ਸਮਾਗਮ ਹੁੰਦੇ ਹਨ।
ਜੀਓਡਿਸ ਪਾਰਕ – ਨੈਸ਼ਵਿਲ, ਟੈਨੇਸੀ
2022 ਵਿਚ ਸ਼ੁਰੂ ਕੀਤੇ ਗਏ ਜੀਓਡਿਸ ਪਾਰਕ ਸਟੇਡੀਅਮ ਦੀ ਦਰਸ਼ਕ ਸਮਰੱਥਾ 30,000 ਹੈ। ਇਹ ਸਟੇਡੀਅਮ ਅਮਰੀਕਾ ਤੇ ਕੈਨੇਡਾ ਦੇ ਸਿਰਫ ਫੁੱਟਬਾਲ ਲਈ ਵਰਤੇ ਜਾਂਦੇ ਸਟੇਡੀਅਮਾਂ ਵਿਚੋਂ ਸਭ ਤੋਂ ਵੱਡਾ ਹੈ। ਇਸ ਦੀ ਇੱਕ ਹੋਰ ਵਿਲੱਖਣਤਾ ਇਹ ਵੀ ਹੈ ਕਿ ਮੈਚ ਦੌਰਾਨ ਦੂਜੇ ਸਟੇਡੀਅਮਾਂ ਦੇ ਮੁਕਾਬਲੇ ਇਸ ਖੇਡ ਮੈਦਾਨ ਵਿਚ ਦਰਸ਼ਕ ਖਿਡਾਰੀਆਂ ਦੇ ਸਭ ਤੋਂ ਕਰੀਬ ਬੈਠੇ ਹੁੰਦੇ ਹਨ ਜੋ ਕਿ ਦਰਸ਼ਕਾਂ ਦੇ ਖੇਡ ਆਨੰਦ ਵਿਚ ਵਾਧਾ ਕਰਦਾ ਹੈ। ਮੇਜਰ ਲੀਗ ਸੌਕਰ (MLS) ਦੌਰਾਨ ਨੈਸ਼ਵਿਲ SC ਦਾ ਘਰੇਲੂ ਮੈਦਾਨ ਹੈ।
ਇੰਟਰ ਐਂਡ ਕੰਪਨੀ ਸਟੇਡੀਅਮ – ਆਰਲੈਂਡੋ, ਫਲੋਰੀਡਾ
2017 ਵਿਚ ਸ਼ੁਰੂ ਕੀਤੇ ਇਸ ਸਟੇਡੀਅਮ ਦੀ ਦਰਸ਼ਕ ਸਮਰੱਥਾ ਸਿਰਫ 25,500 ਹੈ ਤੇ ਇਹ ਜਿਆਦਾਤਰ ਨੈਸ਼ਨਲ ਫੁੱਟਬਾਲ ਲੀਗ ਤੇ ਮੇਜਰ ਲੀਗ ਸੌਕਰ ਦੇ ਮੈਚਾਂ ਲਈ ਵਰਤਿਆ ਜਾਂਦਾ ਹੈ। 2018 ਅਤੇ 2022 ਵਿਚ ਫੀਫਾ ਵਿਸ਼ਵ ਕੱਪ ਦੇ ਕੁਆਲੀਫਾਈਂਗ ਮੈਚਾਂ ਤੋਂ ਇਲਾਵਾ ਇਸ ਸਟੇਡੀਅਮ 2022 ਦੀ ਵਿਸ਼ੇਸ਼ ਲੋੜਾਂ ਵਾਲ਼ੇ ਖਿਡਾਰੀਆਂ ਦੀਆਂ ਉਲੰਪਿਕ ਖੇਡਾਂ ਦਾ ਉਦਘਾਟਨੀ ਸਮਾਗਮ ਕਰਵਾਇਆ ਗਿਆ ਸੀ। ਮੇਜਰ ਲੀਗ ਸੌਕਰ (MLS) ਦੌਰਾਨ ਇਹ ਸਟੇਡੀਅਮ ਆਰਲੈਂਡੋ ਸਿਟੀ SC ਦਾ ਘਰੇਲੂ ਮੈਦਾਨ ਹੁੰਦਾ ਹੈ।